ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਦਿੱਤੇ ਆਦੇਸ਼

ਰਾਜਪੁਰਾ (ਅਰਵਿੰਦਰ ਜੋਸ਼ਨ) ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜ਼ਾ ਪਾਜ਼ੇਟਿਵ ਮਾਮਲਿਆਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇਕ ਅਹਿਮ ਫੈਸਲਾ ਲੈਂਦਿਆਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਅੰਦਰਲੇ ਸ਼ਹਿਰ ਨੂੰ ਇਹਤਿਆਤ ਵਜੋਂ ਬਫ਼ਰ ਖੇਤਰ ਐਲਾਨਿਆ ਹੈ।

15 ਅਪ੍ਰੈਲ 2020 ਨੂੰ ਰਾਜਪੁਰਾ ‘ਚ ਪਹਿਲਾ ਕੋਵਿਡ-19 ਦਾ ਪਹਿਲਾ ਕੇਸ ਮਿਲਣ ਮਗਰੋਂ ਅਜਿਹੇ ਮਾਮਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ ਦੇ ਮੱਦੇਨਜ਼ਰ ਖ਼ਤਰੇ ਵਾਲੀ ਸਥਿਤੀ ਨੂੰ ਭਾਪਦਿਆਂ ਸਿਹਤ ਵਿਭਾਗ ਵੱਲੋਂ ਰਾਜਪੁਰਾ ‘ਚ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੇ ਅਗਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਵੀ ਸ਼ੁਰੂ ਕੀਤੀ ਸੀ। ਸੋਧੀ ਹੋਈ ਰੋਗ ਗ੍ਰਸਤ ਇਲਾਕਾ ਨੀਤੀ ਮੁਤਾਬਕ ਰਾਜਪੁਰਾ ਦੇ ਤਿੰਨ ਇਲਾਕਿਆਂ ਨੂੰ ਰੋਗ ਗ੍ਰਸਤ ਖੇਤਰ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰੰਤੂ ਹੁਣ ਜ਼ਿਲਾ ਮੈਜਿਸਟਰੇਟ ਨੇ ਇਹਤਿਆਤ ਵਜੋਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।

Share This :

Leave a Reply