ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇਥੋਂ ਦੇ ਕਾਂਗਰਸ ਭਵਨ ਵਿਖੇ ਇਸ ਹਲਕੇ ਦੇ ਯੂਥ ਕਾਂਗਰਸੀ ਵਰਕਰਾਂ ਵੱਲੋਂ ਜ਼ਿਲਾ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ਹੇਠਾਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 29ਵੀਂ ਬਰਸੀ ਮਨਾਉਂਦੇ ਹੋਏ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਉਪਰੰਤ ਇਨਾਂ ਵਰਕਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਅਮਿਤ ਤਿਵਾੜੀ, ਹਰਦੀਪ ਸਿੰਘ ਨੀਨੂੰ ਅਤੇ ਹਲਕਾ ਖੰਨਾ ਪ੍ਰਧਾਨ ਅੰਕਿਤ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਲਾਨੇ ਗਏ 20 ਲੱਖ ਕਰੋੜ ਰੁਪਏ ਦਾ ਪ੍ਰੋਜੈਕਟ ਮਹਿਜ ਇਕ ਜੁਮਲਾ ਹੈ ਅਤੇ ਇਸ ਵਿਚ ਸਿਰਫ਼ ਚਹੇਤੇ ਅਮੀਰਾਂ ਨੂੰ ਪਹਿਲ ਦਿੱਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਿਸ ਤਰ੍ਹਾ ਬੇਕਦਰੀ ਹੋਈ ਹੈ, ਉਹ ਮੋਦੀ ਸਰਕਾਰ ਦੇ ਮੱਥੇ ‘ਤੇ ਕਲੰਕ ਹੈ। ਇਸ ਮੌਕੇ ਵਰਕਰਾਂ ਵੱਲੋਂ ਵੱਖ-ਵੱਖ ਮੰਗਾਂ ਮਸਲਿਆਂ ਸਬੰਧੀ ਮਾਟੋ ਵੀ ਚੁੱਕੇ ਹੋਏ ਸਨ। ਇਸ ਮੌਕੇ ਗਗਨਦੀਪ ਸਿੰਘ, ਸੋਨੂੰ ਸੋਫ਼ਤ, ਸਤਨਾਮ ਚੌਧਰੀ, ਗੋਲਡੀ ਸ਼ਰਮਾ, ਸੁਮੀਤ ਅਰੋੜਾ, ਪ੍ਰਦੀਪ ਰਤਨ, ਜਿੰਮੀ ਮਲਹੋਤਰਾ, ਰਾਜੇਸ਼ ਮੇਸ਼ੀ, ਪ੍ਰਿੰਸ ਅੰਗਰਿਸ਼, ਅਸੀਸ਼ ਗਰਗ, ਦੀਪ ਬੱਤਰਾ, ਰਣਬੀਰ ਸਿੰਘ ਕਾਕਾ, ਡੇਵਿਡ ਸ਼ਰਮਾ ਆਦਿ ਯੂਥ ਵਰਕਰ ਹਾਜ਼ਰ ਸਨ।