ਸੰਗਰੂਰ /ਸੁਨਾਮ 28ਅਪ੍ਰੈਲ (ਅਜੈਬ ਸਿੰਘ ਮੋਰਾਂਵਾਲੀ)ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਪਰਸਨ ਮੈਡਮ ਗੀਤਾ ਸ਼ਰਮਾ ਵੱਲੋਂ ਆਪਣੇ ਮਾਣ ਭੱਤੇ ਚੋਂ 25000 ਤੋਂ ਰੁਪਏ ਦੀ ਰਕਮ ਮੁੱਖ ਮੰਤਰੀ ਕੋਵਿਡ ਫੰਡ ਦੇ ਵਿੱਚ ਦੇਣ ਦਾ ਐਲਾਨ ਕੀਤਾ
ਇਸ ਮੌਕੇ ਮੈਡਮ ਗੀਤਾ ਸ਼ਰਮਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਦੇ ਵਿੱਚ ਇਸ ਮਹਾਂਮਾਰੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਇਸ ਦੀ ਜਕੜ ਵਿੱਚ ਹਨ ਅਤੇ ਸਰਕਾਰਾਂ ਵੱਲੋਂ ਇਸ ਤੋਂ ਲੋਕਾਂ ਨੂੰ ਬਚਾਉਣ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਥਾਵਾਂ ਤੇ ਲੋਕ ਠੀਕ ਵਿ ਹੋ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਵਿਭਾਗਾਂ ਮੰਤਰੀਆਂ ਵੱਲੋਂ ਲਗਾਤਾਰ ਇਸ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਜ ਉਹ ਆਪਣੇ ਮਾਣ ਭੱਤੇ ਚੋਂ ਇਹ ਰਕਮ ਮੁੱਖ ਮੰਤਰੀ ਕੋਵਿੱਡ ਫੰਡ ਚ ਦੇ ਰਹੇ ਹਨ ਤਾਂ ਕਿ ਕੁਝ ਮਦਦ ਹੋ ਸਕੇ