ਮੁੱਖ ਮੰਤਰੀ ਪੰਜਾਬ ਨੂੰ ਐਵਾਰਡੀ ਅਧਿਆਪਕ ਨੇ ਕੀਤੀ ਫਰਿਆਦ

ਪਟਿਆਲਾ ( ਅਰਵਿੰਦਰ ਸਿੰਘ ) ਸਿੱਖਿਆ ਵਿਭਾਗ ਵਿੱਚ ਤਨਮਨ ਨਾਲ ਕੰਮ ਕਰਦੇ ਅਵਾਰਡੀ ਅਧਿਆਪਕ ਦੀ ਮੁੱਖ ਮੰਤਰੀ ਪੰਜਾਬ ਜੀ ਨੂੰ ਫਰਿਆਦ ਹੈ ਕਿ ਰਾਜ ਪੁਰਸਕਾਰ ਤੇ ਰਾਸ਼ਟਰੀ ਪੁਰਸਕਾਰ ਅਧਿਆਪਕਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ।ਪੰਜਾਬ ਸਰਕਾਰ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਰਨ ਪੰਜਾਬ ਦੇ ਕਰਮਚਾਰੀਆਂ (ਅਧਿਆਪਕਾ) ਨੂੰ ਸੇਵਾ ਕਾਲ ਵਿੱਚ 58 ਸਾਲ ਤੋ ਬਾਅਦ ਦੋ ਸਾਲ ਦਾ ਆਰਜੀ ਵਾਧਾ ਦਿੱਤਾ ਜਾਦਾ ਰਿਹਾ ਭਾਵ ਸੇਵਾ ਮੁਕਤੀ ਦੀ ਮਿਆਦ 60 ਸਾਲ ਤਕ ਸੀ।ਉਸ ਤੋ ਬਾਅਦ ਅਵਾਰਡੀ ਅਧਿਆਪਕ ਦਾ ਸੇਵਾ ਕਾਲ ਇਕ ਸਾਲ ਸਟੇਟ ਅਵਾਰਡੀ ਤੇ 2 ਸਾਲ ਨੈਸ਼ਨਲ ਅਵਾਰਡੀ ਦਾ ਵਾਧਾ ਸ਼ੁਰੂ ਹੁੰਦਾ ਸੀ ਵਾਧਾ ਨਾ ਦੇਣ ਤੇ 60 ਸਾਲ ਦੀ ਉਮਰ ਤੱਕ ਹੀ ਸੇਵਾ ਮੁਕਤ ਕੀਤਾ ਗਿਆ। ਫਿਰ ਆਮ ਅਧਿਆਪਕ ਤੇ ਅਵਾਰਡੀ ਅਧਿਆਪਕ ਵਿੱਚ ਕੋਈ ਫਰਕ ਨਾ ਹੋਇਆਂ 60 ਸਾਲ ਦੀ ਉਮਰ ਤੱਕ ਤਾ ਸਭ ਨੇ ਸਰਵਿਸ ਕੀਤੀ ਹੈ, ਅਵਾਰਡੀ ਅਧਿਆਪਕ ਦਾ ਲਾਭ ਕਿੱਥੇ ਗਿਆ।

   ਉਨ੍ਹਾਂ ਕਿਹਾ ਕਿ  ਮੈਂ ਪਰਮਜੀਤ ਲਾਲ ਸੈਟਰ ਹੈੱਡ ਟੀਚਰ ਸਰਕਾਰੀ ਐਲੀਮੈਟਰੀ ਸਕੂਲ ਸਮਾਣਾ ਮੁੰਡੇ ਬਲਾਕ ਸਮਾਣਾ-3 ਜ਼ਿਲਾ ਪਟਿਆਲਾ ਆਪ ਜੀ ਨੂੰ ਗੁਜਾਰਸ ਕਰਦਾ ਹਾਂ ਕਿ ਮੇਰੀ ਜਨਮ ਮਿਤੀ 25/04/1960 ਹੈ। ਮੈਨੂੰ ਸਰਕਾਰ ਵੱਲੋ ਦਿੱਤਾ ਗਿਆ ਆਰਜੀ ਵਾਧਾ 31/03/2020 ਨੂੰ ਖਤਮ ਕੀਤਾ ਤੇ ਮੈਨੂੰ ਸੇਵਾ ਮੁਕਤ ਕੀਤਾ ਗਿਆ। ਜਦੋ ਕਿ ਮੇਰਾ ਨੈਸ਼ਨਲ ਅਵਰਾਡ ਦਾ ਵਾਧਾ 01/04/2020 ਤੋ ਸ਼ੁਰੂ ਹੁੰਦਾ ਹੈ। ਮੈਨੂੰ ਸਟੇਟ ਅਵਾਰਡ ਸਤੰਬਰ 2006 ਤੇ ਨੈਸ਼ਨਲ ਅਵਾਰਡ ਟੂ ਟੀਚਰਸ 2013 ਸਤੰਬਰ 2014 ਭਾਰਤ ਦੇ ਮਾਨਯੋੋਗ ਰਾਸ਼ਟਰਪਤੀ ਜੀ ਵੱਲੋ ਦਿੱਤਾ ਗਿਆ।

         ਵਿੱਤੀ ਵਿਭਾਗ ਦੇ ਮੀਮੋ ਨੰ 11/09/2013-2 ਸਿਪ/169855/1-4 ਮਿਤੀ ਚੰਡੀਗੜ 25/02/2014 ਪੱਤਰ ਨੰ 22/02/2012 3 ਐਫ ਪੀ 2/475 ਮਿਤੀ 08-10-2012 ਅਤੇ ਨੰਬਰ 22/03/2012-3 ਅੇਫ ਪੀ /471 ਮਿਤੀ 20-09-2013 ਰਾਹੀ ਹਦਾਇਤਾ ਦੁਆਰਾ ਦਿੱਤੇ ਦੋ ਸਾਲ।ਇਕ ਸਾਲ ਸਟੇਟ ਤੇ ਨੈਸ਼ਨਲ ਅਵਾਰਡੀ ਟੀਚਰ ਨੂੰ ਵਾਧਾ ਦੇਣ ਲਈ ਵਿਭਾਗ ਦੀ ਸਹਿਮਤੀ ਹੈ। ਮਿਤੀ 14/01/2019 ਨੂੰ ਸਟੇਟ ਤੇ ਨੈਸ਼ਨਲ ਅਵਾਰਡੀ ਟੀਚਰ ਦੀ ਮੀਟਿੰਗ ਸਕੱਤਰ ਸਾਹਿਬ ਜੀ ਨਾਲ ਹੋਈ ਜਿਸ ਵਿੱਚ ਹਰੇਕ ਅਵਾਰਡੀ ਅਧਿਆਪਕ ਨੇ 10-10 ਸਕੂਲ ਗੋਦ ਲਏ ਸਕੂਲਾਂ ਵਿੱਚ ਕੁਆਲਟੀ ਅੱਜੁਕੇਸ਼ਨ, ਇਨਰੋਨਮੈਟ ਵਿੱਚ ਵਾਧਾ, ਸਕੂਲਾਂ ਦੀ ਦਿੱਖ, ਦਾਨੀ ਸੱਜਣਾ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰਕੇ ਸਮਾਰਟ ਸਕੂਲਾਂ ਦੀ ਹੋਦ ਨੂੰ ਪ੍ਰਗਟ ਕੀਤਾ, ਹਜਾਰਾ ਸਕੂਲ ਸਮਾਰਟ ਬਣਾਏ।

ਸਮਾਰਟ ਸਕੂਲ ਨੂੰ ਬਣਾਉਣਾ ਵਿੱਚ ਅਵਾਰਡੀ ਅਧਿਆਪਕਾ ਦਾ ਸੁਮੱਚਾ ਯੋਗਦਾਨ ਰਿਹਾ ਜਿਸ ਨਾਲ ਪੰਜਾਬ ਸਰਕਾਰ ਦਾ ਸਿਰ ਉੱਚਾ ਹੋਇਆ ਤੇ ਕੱਦ ਲੰਬਾ ਹੋਇਆ। ਅਵਾਰਡੀ ਅਧਿਆਪਕ ਦਾ ਵਾਧਾ ਜਾਰੀ ਰੱਖਣ ਦੀ ਗੁਜਾਰਸ਼ ਕਰਦੇ ਹੋਏ ਸਰਕਾਰ ਨੂੰ ਫਰਿਆਦ ਕਰਦੇ ਹਾਂ ਮੁੱਖ ਮੁੰਤਰੀ ਸਾਹਿਬ ਜੀ ਇਸ ਵਿਸ਼ੇ ਵੱਲ ਜਰੂਰ ਬਣਦਾ ਹੱਕ ਸਾਨੂੰ ਜਰੂਰ ਦੇਣਗੇ।ਮੈ ਆਪਣਾ ਨੈਸ਼ਨਲ ਅਵਾਰਡ ਦਾ ਵਾਧਾ ਲੈਣ ਲਈ ਮਿਤੀ 11/03/2020 ਨੂੰ ਡੀ.ਈ.ਓ ਪਟਿਆਲਾ ਨੂੰ ਕੇਸ ਭੇਜਿਆ ਸੀ ਪਰ ਮਿਤੀ 31/03/2020 ਨੂੰ ਸਵੇਰ 11 ਵਜੇ ਦੇ ਲਗਭਗ ਇਹ ਲਿਖ ਕੇ ਕੇਸ ਰੱਦ ਕਰ ਦਿੱਤਾ ਕਿ ਵਿਭਾਗ/ਸਰਕਾਰ ਦੀ ਹਦਾਇਤਾਂ ਅਨੁਸਾਰ ਵਾਧਾ ਰੱਦ ਕੀਤਾ ਜਾਂਦਾ ਹੈ। ਫਿਰ ਬੀ.ਪੀ.ਈ.ਓ ਸਮਾਣਾ-3 ਵੱਲੋ ਮੈਨੰ ਸੇਵਾ ਤੋ ਭਾਰ ਮੁਕਤ ਪੱਤਰ ਮੇਰੇ ਵਟਸਐਪ ਤੇ ਭੇਜ ਦਿੱਤਾ ਇਸ ਤਰਾਂ ਅਵਾਰਡੀ ਅਧਿਆਪਕ ਨਾਲ ਧੱਕਾ ਹੋ ਰਿਹਾ ਹੈ। ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਇਸ ਵਿਸ਼ੇ ਵੱਲ ਛੇਤੀ ਫੈਸਲਾ ਲਿਆ ਜਾਵੇ ਸਾਰੇ ਅਵਾਰਡੀ ਅਧਿਆਪਕ ਮਾਨਸਿਕ ਤੌਰ ਤੇ ਪਰੇਸ਼ਾਨ ਹਨ। ਤੁਹਾਡੇ ਵੱਲੋ ਢੁੱਕਿਆ ਹਰ ਕਦਮ ਅਵਾਰਡੀ ਅਧਿਆਪਕ ਦੇ ਹੱਕ ਵਿੱਚ ਹੋਵੇਗਾ, ਤੁਹਾਡੇ ਤੌ ਸਾਨੂੰ ਇਹ ਮਾਣ ਮਹਿਸੂਸ ਕਰਦੇ ਰਹਾਂਗੇ ਇਹ ਨਿਵੇਕਲੀ ਪਹਿਲ ਕਦਮੀ ਹੋਵੇਗੀ                                                     

Share This :

Leave a Reply