ਮੁਕਾਂਰੋਪੁਰ ਬਣੇ ਮਾਤਾ ਗੁਜਰੀ ਕਾਲਜ ਸਾਬਕਾ ਵਿਦਿਆਰਥੀ ਐਸੋ: ਦੇ ਪ੍ਰਧਾਨ

ਪ੍ਰਧਾਨ ਬਣਨ ਤੇ ਸ. ਮਨਮੋਹਨ ਸਿੰਘ ਮੁਕਾਂਰੋਪੁਰ ਦਾ ਸਿਰੋਪਾਓ ਪਾ ਕੇ ਸਨਮਾਨ ਕਰਦੇ ਹੋਏ ਸਾਬਕਾ ਮੈਨੇਜਰ ਅਮਰਜੀਤ ਸਿੰਘ, ਮੀਤ ਮੈਨੇਜਰ ਕਰਮਜੀਤ ਸਿੰਘ ਤੇ ਹੋਰ ਸਾਥੀ।

ਫ਼ਤਹਿਗੜ੍ਹ ਸਾਹਿਬ (ਸੂਦ)-ਮਾਤਾ ਗੁਜਰੀ ਕਾਲਜ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਵਰਲਡ ਵਾਈਡ ਪ੍ਰਧਾਨ ਸ.ਪ੍ਰਿਤਪਾਲ ਸਿੰਘ ਬਾਲੂ ਅਮਰੀਕਾ ਨੇ ਇੰਡੀਆਂ ਟੀਮ ਦਾ ਪ੍ਰਧਾਨ ਸ.ਮਨਮੋਹਨ ਸਿੰਘ ਮੁਕਾਂਰੋਪੁਰ ਨੂੰ ਬਣਾ ਕੇ ਜਿਥੇ ਸਾਬਕਾ ਵਿਦਿਆਰਥੀਆਂ ਨੂੰ ਮਾਣ ਬਖਸ਼ਿਆ ਹੈ ਉਥੇ ਐਸੋਸੀਏਸ਼ਨ ਦੇ ਕੰਮਾਂ ਨੂੰ ਪਾਰਦਰਸ਼ੀ ਬਣਾ ਕੇ ਰੱਖਣ ਅਤੇੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਲਾਜ ਵੀ ਰੱਖੀ ਹੈ।

ਇਹ ਗੱਲ ਐਸੋਸੀਏਸ਼ਨ ਦੇ ਸੀਨੀਅਰ ਤੇ ਬਾਨੀ ਮੈਂਬਰ ਸ. ਅਮਰਜੀਤ ਸਿੰਘ ਸਾਬਕਾ ਮੈਨੇਜਰ, ਹਰਵਿੰਦਰ ਸਿੰਘ ਬੱਬਲ, ਪ੍ਰਿਤਪਾਲ ਸਿੰਘ ਜੱਸੀ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਤੇ ਨਵ ਨਿਯੁਕਤ ਪ੍ਰਧਾਨ ਸz. ਮਨਮੋਹਨ ਸਿੰਘ ਮੁਕਾਂਰੋਪੁਰ ਦਾ ਸਨਮਾਨ ਕਰਨ ਮੌਕੇ ਕਹੀ। ਇਸ ਮੌਕੇ ਸ. ਅਮਰਜੀਤ ਸਿੰਘ ਤੇ ਹਰਵਿੰਦਰ ਸਿੰਘ ਬੱਬਲ ਨੇ ਕਿਹਾ ਕਿ ਸ. ਮੁਕਾਂਰੋਪੁਰ ਪਹਿਲਾ ਵੀ ਦੋ ਸਾਲ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਸਾਰੇ ਕਾਰਜ ਬਹੁਤ ਸਚੁੱਜਤਾ ਤੇ ਇਮਾਨਦਾਰੀ ਨਾਲ ਨਿਭਾ ਕੇ ਮਾਤਾ ਗੁਜਰੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਿੱਚ ਪਿਆਰ ਤੇ ਏਕਤਾ ਵਧਾਈ ਸੀ। ਇਸ ਮੌਕੇ ਪ੍ਰਧਾਨ ਸ. ਮਨਮੋਹਨ ਸਿੰਘ ਮੁਕਾਂਰੋਪੁਰ ਨੇ ਕਿਹਾ ਕਿ ਵਰਲਡ ਵਾਈਡ ਪ੍ਰਧਾਨ ਸ. ਪ੍ਰਿਤਪਾਲ ਸਿੰਘ ਬਾਲੂ ਅਮਰੀਕਾ ਤੇ ਹੋਰ ਐਨ ਆਰ ਆਈ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਣਗੇ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾ ਵੀ ਦੋ ਸਾਲ ਇਸ ਅਹੁਦੇ ਤੇ ਰਹਿ ਚੁੱਕੇ ਹਨ ਅਤੇ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕਰ ਚੁੱਕੇ ਹਨ। ਇਸ ਮੌਕੇ ਗੁਰਿੰਦਰ ਸਿੰਘ ਕਨੇਡਾ, ਮੀਤ ਮੈਨੇਜਰ ਕਰਮਜੀਤ ਸਿੰਘ, ਜਸਵੰਤ ਸਿੰਘ ਤੇ ਹਰਦੇਵ ਸਿੰਘ ਆਦਿ ਵੀ ਹਾਜ਼ਰ ਸਨ।

Share This :

Leave a Reply