ਮਿਨੀਸੋਟਾ ਦੇ ਗਵਰਨਰ ਵੱਲੋਂ ਸੀਐਨਐਨ(CNN) ਦੇ ਰਿਪੋਰਟਰ ਕੋਲੋਂ ਮੰਗੀ ਗਈ ਮਾਫੀ

ਵਾਸ਼ਿੰਗਟਨ ਕੁਲਤਰਨ ਸਿੰਘ ਪਧਿਆਣਾ) ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਪਿਛਲੇ ਹਫਤੇ ਸੀ.ਐੱਨ.ਐੱਨ. ਦੇ ਰਿਪੋਰਟਰ ਉਮਰ ਜਿਮਨੇਜ਼ ਤੋਂ ਉਸ ਦੀ ਅਤੇ ਉਸ ਦੇ ਅਮਲੇ ਦੀ ਗ੍ਰਿਫਤਾਰੀ ਲਈ ਨਿੱਜੀ ਤੌਰ ‘ਤੇ ਮੁਆਫੀ ਮੰਗੀ ਹੈ ਕਿਉਂਕਿ ਉਨ੍ਹਾਂ ਨੇ ਜਾਰਜ ਫਲਾਇਡ ਦੀ ਮੌਤ’ ਤੇ ਹੋਏ ਵਿਰੋਧ ਪ੍ਰਦਰਸ਼ਨ ‘ਤੇ ਲਾਈਵ ਰਿਪੋਰਟਿੰਗ ਕੀਤੀ ਸੀ ਤੇ

ਇਸੇ ਦੌਰਾਨ ਉਮਰ ਜਿਮਨੇਜ਼ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ ਸੀ । ਯਾਦ ਰਹੇ ਪ੍ਰੈਸ ਦੀ ਆਜ਼ਾਦੀ ਅਮਰੀਕਾ ਦੇ ਸੰਵਿਧਾਨ ਦਾ ਇੱਕ ਥੰਮ ਹੈ ਤੇ ਇਸ ਤਰ੍ਹਾਂ ਕਿਸੇ ਰਿਪੋਰਟਰ ਦੀ ਗਿ੍ਰਫਤਾਰੀ ਸਾਰਿਆਂ ਲਈ ਇੱਕ ਨਮੌਸ਼ੀ ਤੇ ਚਿੰਤਾ ਵਾਲੀ ਗੱਲ ਜ਼ਰੂਰ ਸੀ ।

Share This :

Leave a Reply