ਸ੍ਰੀ ਮੁਕਤਸਰ ਸਾਹਿਬ (ਰਣਜੀਤ ਗਿੱਲ) ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਪਿੰਡ ਔਲਖ ਅਤੇ ਨਾਲ ਦੇ ਪਿੰਡਾਂ ਦੀਆਂ ਦਾਣਾ ਮੰਡੀਆਂ ਦਾ ਜਾਇਜਾ ਲਿਆ ਅਤੇ ਉਥੇ ਕਿਸਾਨਾਂ, ਆੜਤੀਆਂ ਅਤੇ ਕੰਮ ਕਰ ਰਹੇ ਮਜਦੂਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐਸ.ਐਸ.ਪੀ. ਸਾਹਿਬ ਜੀ ਨੇ ਦੱਸਿਆ ਕਿ ਜਿਲ੍ਹਾ ਅੰਦਰ ਦਾਣਾ ਮੰਡੀਆਂ ਵਿੱਚ ਜਾ ਕੇ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦਾਣਾ ਮੰਡੀਆਂ ਅੰਦਰ ਆ ਰਹੇ ਆੜਤੀਆਂ, ਕਿਸਾਨਾ ਅਤੇ ਕੰਮ ਕਰ ਰਹੇ ਮਜਦੂਰਾ ਨੂੰ ਇੰਟਰੀ ਤੇ ਚੰਗੀ ਤਰ੍ਹਾ ਸਾਬਣ ਨਾਲ ਹੱਥ ਧੋ ਕੇ ਆਉਣ ਲਈ ਕਿਹਾ ਗਿਆ ਹੈ ਅਤੇ ਆਪਣੇ ਆਪ ਨੂੰ ਥੋੜੇ ਥੋੜੇ ਟਾਈਮ ਤੇ ਸੈਨੀਟਾਈਜਰ ਨਾਲ ਹੱਥ ਸਾਫ ਕਰਨ ਨੂੰ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਤੋਂ ਬਚਣ ਲਈ ਸਾਵਧਾਨੀ ਬਹੁਤ ਜਰੂਰੀ ਹੈ। ਸਾਵਧਾਨੀ ਵਰਤ ਕੇ ਇਹੋ ਜਿਹੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਸੰਸਥਾਵਾਂ ਨਾਲ ਮਿਲ ਕੇ ਦਾਣਾ ਮੰਡੀਆਂ ਅੰਦਰ ਸੈਨੀਟਾਈਜਰ, ਮਾਸਕ ਅਤੇ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਅਤੇ ਇੰਨ੍ਹਾਂ ਨੂੰ ਆਪਸੀ ਦੂਰੀ ਬਣਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।