ਮਾਜੂ ਤੇ ਬਦਰੰਗ ਦਾਣੇ ਦੀ ਖ਼ਰੀਦ ਕੀਮਤ ‘ਤੇ ਕੱਟ ਲਾ ਕੇ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਧਰੋਹ: ਕੁਲਜੀਤ ਸਿੰਘ ਨਾਗਰਾ

ਫ਼ਤਹਿਗੜ੍ਹ ਸਾਹਿਬ (ਸੂਦ) ਮੌਸਮ ਦੀ ਖ਼ਰਾਬੀ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ 08 ਤੋਂ 10 ਕੁਇੰਟਲ ਤੱਕ ਘਟਣ ਅਤੇ ਮੌਸਮ ਦੀ ਖ਼ਰਾਬੀ ਕਾਰਨ ਹੀ ਆਏ ਮਾਜੂ ਤੇ ਬਦਰੰਗ ਦਾਣੇ ਸਬੰਧੀ ਮੁਆਵਜ਼ਾ ਦੇਣ ਦੀ ਥਾਂ ਕੇਂਦਰ ਸਰਕਾਰ ਨੇ ਮਾਜੂ ਤੇ ਬਦਰੰਗ ਦਾਣੇ ਦੇ ਖ਼ਰੀਦ ਮੁੱਲ ਉਤੇ ਕੱਟ ਲਾ ਕੇ ਪੰਜਾਬ ਦੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਇਸ ਦੀ ਨਿਖੇਧੀ ਕਰਦਿਆਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਿਸਾਨ ਮਾਰੂ ਫ਼ੈਸਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਉਨ੍ਹਾਂ ਨੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਪੱਤਰ ਭੇਜ ਕੇ ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਖ਼ਰੀਦ ਮੁੱਲ ਉਤੇ ਲਾਇਆ ਕੱਟ ਮੁਆਫ਼ ਕਰਵਾਇਆ ਜਾਵੇਸ. ਨਾਗਰਾ ਨੇ ਇਹ ਵੀ ਮੰਗ ਰੱਖੀ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਬੀਮਾ ਯੋਜਨਾ ਤਹਿਤ ਮੌਸਮ ਕਾਰਨ ਫ਼ਸਲ ਦੇ ਖ਼ਰਾਬੇ ਦੀ ਮਾਰ ਝੱਲ ਰਹੇ ਤਿੰਨ ਜ਼ਿਲ੍ਹਿਆਂ ਫ਼ਤਹਿਗੜ੍ਹ ਸਾਹਿਬ, ਪਟਿਆਲਾ ਤੇ ਐਸ.ਏ.ਐਸ. ਨਗਰ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਤੇ ਨਾਲ ਹੀ ਖ਼ਰੀਦ ਰੇਟ ‘ਤੇ ਲਾਏ ਕੱਟ ਦੀ ਪੂਰਤੀ ਕੀਤੀ ਜਾਵੇ ਹਲਕਾ ਵਿਧਾਇਕ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਂਜ ਦਾ ਸ਼੍ਰੀਮਤੀ ਬਾਦਲ ਇਹ ਦਾਅਵਾ ਕਰਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਤੇ ਟੀ.ਵੀ. ਚੈਨਲਾਂ ਉਤੇ ਤੇਜ਼ ਤਰਾਰ ਬਹਿਸਾਂ ਕਰਨ ਵਾਲੇ ਅਕਾਲੀ ਦਲ ਦੇ ਅਖੌਤੀ ਆਗੂ, ਕੇਂਦਰ ਸਰਕਾਰ ਵਿੱਚ ਆਪਣੀ ਹੋਂਦ ਬਚਾਉਣ ਦੇ ਚੱਕਰ ਵਿੱਚ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਵਿੱਚ ਹੋਏ ਫ਼ੈਸਲੇ ਨੂੰ ਰੋਕ ਨਹੀਂ ਸਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਅਖੌਤੀ ਆਗੂਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਕੇਂਦਰ ਸਰਕਾਰ ਕੋਲ ਗਹਿਣੇ ਰੱਖ ਦਿੱਤਾ ਹੈ ਸ. ਨਾਗਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 06 ਤੋਂ 08 ਫ਼ੀਸਦ ਤੱਕ ਮਾਜੂ ਦਾਣੇ ਸਬੰਧੀ ਕਰੀਬ 05 ਰੁਪਏ ਪ੍ਰਤੀ ਕੁਇੰਟਲ, 08 ਤੋਂ 10 ਫ਼ੀਸਦ ਤੱਕ ਕਰੀਬ 10 ਰੁਪਏ ਪ੍ਰਤੀ ਕੁਇੰਟਲ, 10 ਤੋਂ 12 ਫ਼ੀਸਦ ਤੱਕ ਕਰੀਬ 15 ਰੁਪਏ ਪ੍ਰਤੀ ਕੁਇੰਟਲ, 12 ਤੋਂ 14 ਫ਼ੀਸਦ ਤੱਕ ਕਰੀਬ 20 ਰੁਪਏ ਪ੍ਰਤੀ ਕੁਇੰਟਲ ਅਤੇ 14 ਤੋਂ 16 ਫ਼ੀਸਦ ਤੱਕ ਕਰੀਬ 25 ਰੁਪਏ ਪ੍ਰਤੀ ਕੁਇੰਟਲ ਕੱਟ ਲਾਇਆ ਹੈ ਇਸ ਤਰ੍ਹਾਂ 10 ਫ਼ੀਸਦ ਤੋਂ 30 ਫ਼ੀਸਦ ਤੱਕ ਬਦਰੰਗ ਦਾਣੇ ਲਈ ਕਰੀਬ 05 ਰੁਪਏ ਪ੍ਰਤੀ ਕੁਇੰਟਲ ਕੱਟ ਲਾਇਆ ਹੈ ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੇਂਦਰ ਦੇ ਇਸ ਮਾਰੂ ਫ਼ੈਸਲੇ ਖਿਲਾਫ ਕਿਸਾਨ ਦੇ ਨਾਲ ਖੜ੍ਹੇ ਹੋ ਕੇ ਲੜਾਈ ਜ਼ੋਰਦਾਰ ਢੰਗ ਨਾਲ ਲੜੀ ਜਾਵੇਗੀ

Share This :

Leave a Reply