
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਾਸਤੇ ਵਿੱਤੀ ਸਹਿਯੋਗ ਦੇਣ ਲਈ ਲੋਕ ਅੱਗੇ ਆ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਮਹਿਲਾ ਸੰਕੀਰਤਨ ਮੰਡਲ, ਮਿਸ਼ਰਾਂ ਮੰਦਰ ਨਵਾਂਸ਼ਹਿਰ ਵੱਲੋਂ ਐਮ ਐਲ ਏ ਅੰਗਦ ਸਿੰਘ ਅਤੇ ਸਾਬਕਾ ਕੌਂਸਲਰ ਸਚਿਨ ਦੀਵਾਨ ਰਾਹੀਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ 31 ਹਜ਼ਾਰ ਰੁਪਏ ਦਾ ਚੈਕ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਾਸਤੇ ਸੌਂਪਿਆ ਗਿਆ।

ਮੰਡਲ ਦੇ ਮੈਂਬਰਾਂ ਸ੍ਰੀਮਤੀ ਸ਼ਸ਼ੀ ਸ਼ਰਮਾ, ਸੰਗੀਤਾ ਰਾਣੀ, ਸਵਤੰਤਰ ਸਰੀਨ, ਪੁਸ਼ਪਾ ਦੇਵੀ, ਸੰਗੀਤਾ ਰਾਣੀ, ਕਿ੍ਰਸ਼ਣਾ ਨਾਗਰ, ਗੀਤਾ ਅਬਰੋਲ, ਚੰਚਲ ਸ਼ਰਮਾ, ਆਸ਼ਾ ਰਾਣੀ, ਪ੍ਰਭ ਸ਼ਰਮਾ ਅਤੇ ਕੋਮਲ ਨੇ ਦੱਸਿਆ ਕਿ ਮਹਿਲਾ ਸੰਕੀਰਤਨ ਮੰਡਲ, ਮਿਸ਼ਰਾਂ ਮੰਦਰ ਕੋਲ ਜੋ ਕੀਰਤਨ ਕਰਕੇ ਰਾਸ਼ੀ ਇੱਕਠੀ ਹੁੰਦੀ ਹੈ ਉਸ ਦੀ ਵਰਤੋਂ ਹਮੇਸ਼ਾਂ ਜਨਤਕ ਕਾਰਜਾਂ ਲਈ ਕਰਦਾ ਹੈ। ਇਸ ਮੌਕੇ ਏ ਡੀ ਸੀ ਅਦਿਤਿਆ ਉੱਪਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਸਹਿਯੋਗ ਲਈ ਮਹਿਲਾ ਸੰਕੀਰਤਨ ਮੰਡਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਭੇਟ ਕੀਤੀ ਰਾਸ਼ੀ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਵਰਤੀ ਜਾਵੇਗੀ।




















