ਮਜੀਠੀਆ ਨੇ ਵੀਡੀਓ ਕਾਨਫਰੰਸ ਰਾਹੀਂ ਰਾਜੂ ਖੰਨਾ ਤੋਂ ਹਲਕਾ ਅਮਲੋਹ ਦੀਆਂ ਸਮੱਸਿਆਵਾਂ ਦੀ ਲਈ ਸਮੁੱਚੀ ਜਾਣਕਾਰੀ।

ਫ਼ਤਹਿਗੜ੍ਹ ਸਾਹਿਬ (ਸੂਦ)- ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਅਮਲੋਹ ਦੀਆ ਸਮੱਸਿਆਵਾਂ ਨੂੰ ਲੈਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ਤੇ ਮਜੀਠੀਆ ਵੱਲੋਂ ਹਲਕੇ ਦੇ ਹਰ ਇੱਕ ਪਹਿਲੂ ਦੀ ਰਾਜੂ ਖੰਨਾ ਤੋਂ ਵਿਸਥਾਰ ਪੂਰਵਕ ਵਿੱਚ ਜਾਣਕਾਰੀ ਲਈ ਗਈ ਜਿੱਥੇ ਮਜੀਠੀਆ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਦੀ ਗੰਭੀਰਤਾ ਨਾਲ ਜਾਣਕਾਰੀ ਲਈ ਗਈ ਉੱਥੇ ਉਹਨਾਂ ਅਨਾਜ ਮੰਡੀਆਂ ਵਿੱਚ ਆਪਣੀ ਕਣਕ ਲੈਕੇ ਪੁੱਜੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਵੀ ਲਈ।

ਇਸ ਤੋਂ ਇਲਾਵਾ ਸ. ਮਜੀਠੀਆ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਤੇ ਉਸ ਵਿੱਚ ਕੰਮ ਕਰਨ ਵਾਲੇ ਮਜਦੂਰਾ ਦਾ ਹਾਲ ਚਾਲ ਵੀ ਜਾਣਿਆ। ਰਾਜੂ ਖੰਨਾ ਨੇ ਸ. ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਹਲਕਾ ਅਮਲੋਹ ਅੰਦਰ ਆਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਰਾਸ਼ਨ ਵੰਡ ਸਮੇਂ ਕੀਤੇ ਜਾ ਰਹੇ ਪੱਖਪਾਤ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਜੋ ਵੀ ਹਲਕਾ ਅਮਲੋਹ ਅੰਦਰ ਰਾਸ਼ਨ ਸਰਕਾਰ ਦੇ ਹੁਕਮਾਂ ਤੇ ਪ੍ਰਸ਼ਾਸਨ ਵੱਲੋਂ ਵੰਡਵਾਇਆ ਗਿਆ ਹੈ, ਉਹ ਰਾਸ਼ਨ ਕਾਂਗਰਸੀ ਕੋਂਸਲਰਾਂ ਤੇ ਕਾਂਗਰਸੀ ਸਰਪੰਚਾਂ ਅਤੇ ਕਾਂਗਰਸੀ ਆਗੂਆਂ ਰਾਹੀਂ ਹੀ ਦਿੱਤਾ ਗਿਆ ਹੈ ਜੋ ਕਿ ਇਹਨਾਂ ਕਾਂਗਰਸ ਦੇ ਨੁਮਾਇੰਦਿਆ ਵੱਲੋਂ ਕਾਣੀ ਵੰਡ ਕਰਦੇ ਹੋਏ ਆਪਣੇ ਆਪਣੇ ਚਹਿਤਿਆਂ ਨੂੰ ਹੀ ਦਿੱਤਾ ਗਿਆ ਹੈ ਜਦੋਂ ਕਿ ਹੋਰਨਾਂ ਪਾਰਟੀਆਂ ਨਾਲ ਸਬੰਧਿਤ ਲੋੜਵੰਦ ਪਰਿਵਾਰ ਰਾਸ਼ਨ ਨਾਲ ਮਿਲਣ ਕਾਰਨ ਉਹਨਾਂ ਨੂੰ ਹਲਕੇ ਅੰਦਰੋਂ ਵੱਡੀ ਪੱਧਰ ਤੇ ਫੋਨ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜੂ ਖੰਨਾ ਵੱਲੋਂ ਅਨਾਜ ਮੰਡੀਆ ਦੀ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਰਾਜੂ ਖੰਨਾ ਨੇ ਕਿਹਾ  ਕਿ ਮੰਡੀਆ ਵਿੱਚ ਵੀ ਸਰਕਾਰ ਵੱਲੋਂ ਖਰੀਦ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਕਿਸਾਨਾਂ ਨੂੰ ਜੋ ਪਾਸ ਕਣਕ ਲਿਆਉਣ ਲਈ ਜਾਰੀ ਕੀਤੇ ਜਾ ਰਹੇ ਹਨ ਜਿੱਥੇ ਉਹਨਾਂ ਦੀ ਗਿਣਤੀ ਘੱਟ ਹੈ ਉੱਥੇ ਇਹ ਪਾਸ ਵੀ ਪਹਿਲ ਦੇ ਆਧਾਰ ਤੇ ਆਪਣੇ ਚਹਿਤਿਆ ਨੂੰ ਦਿੱਤੇ ਜਾ ਰਹੇ ਹਨ ਜਦੋਂ ਕਿ ਇਹਨਾਂ ਪਾਸਾਂ ਦੀ ਗਿਣਤੀ ਵਿੱਚ ਮੌਸਮ ਦੀ ਕਰੋਪੀ ਨੂੰ ਦੇਖਦੇ ਹੋਏ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਕਣਕ ਦਾ ਇਹ ਸੀਜਨ ਜਲਦੀ ਸਮਾਪਤ ਹੋ ਸਕੇ।

ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ,ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਸ਼੍ਰੀ ਹਜੂਰ ਸਾਹਿਬ ਵਿੱਚ ਦਰਸ਼ਨਾਂ ਲਈ ਗਈਆਂ ਸੰਗਤਾਂ ਜੋ ਕਿ ਕਰੋਨਾ ਵਾਇਰਸ ਕਾਰਨ ਫੰਸ ਗਈਆਂ ਸਨ, ਉਹਨਾਂ ਨੂੰ ਪੰਜਾਬ ਆਉਣ ਦੀ ਮੰਨਜੂਰੀ ਦਿਵਾਕੇ ਬੱਸਾਂ ਰਾਹੀਂ ਪੰਜਾਬ ਲਿਆਂਦਾ ਗਿਆ ਹੈ। ਜਿਸ ਲਈ ਸਮੁੱਚੀਆਂ ਸਿੱਖ ਸੰਗਤਾਂ ਸ਼੍ਰੌਮਣੀ ਅਕਾਲੀ ਦਲ ਦੇ ਇਸ ਉਪਰਾਲੇ ਲਈ ਧੰਨਵਾਦੀ ਹਨ। ਉੱਥੇ ਰਾਜੂ ਖੰਨਾ ਵੱਲੋਂ ਛੱਤੀਸਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਕੋਰੋਨਾ ਵਾਇਰਸ ਕਾਰਨ ਫੱਸ ਪੰਜਾਬੀਆਂ ਨੂੰ ਜਲਦ ਸਰਕਾਰਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪੰਜਾਬ ਲਿਆਉਣ ਦਾ ਵਿਸ਼ੇਸ਼ ਉਪਰਾਲਾ ਫੌਰੀ ਤੌਰ ਤੇ ਕਰਨਾ ਚਾਹੀਦਾ ਹੈ। ਉਹਨਾਂ ਮੰਡੀ ਗੋਬਿੰਦਗੜ੍ਹ ਦੀ ਲੋਹਾਂ ਨਗਰੀ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਇੱਥੋਂ ਦੀ ਇੰਡਸਟਰੀ ਬਿਲਕੁਲ ਹੀ ਇਸ ਸੰਕਟ ਦੇ ਸਮੇਂ ਬੰਦ ਪਈ ਹੈ ਜਿਸ ਵਿੱਚ ਹਜਾਰਾਂ ਹੀ ਮਜਦੂਰ ਜੋ ਕੰਮ ਕਰ ਰਹੇ ਸਨ, ਉਹ ਮਜਬੂਰੀ ਵੱਸ ਘਰਾਂ ਵਿੱਚ ਬੈਠੇ ਹਨ ਜਿਸ ਕਾਰਨ ਇਸ ਮਜਦੂਰ ਵਰਗ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਕੇ ਉਹਨਾਂ ਨੂੰ ਭੱਤੇ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਮੱਧ ਵਰਗੀ ਪਰਿਵਾਰਾਂ ਦੀਆ ਸਮੱਸਿਆਵਾਂ ਤੋਂ ਵੀ ਸ. ਮਜੀਠੀਆ ਨੂੰ ਜਾਣੂ ਕਰਵਾਇਆ ਅਤੇ ਆਪਣਾ ਸੁਝਾਅ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਰਕੇ ਇਹਨਾਂ ਲੋੜਵੰਦ ਪਰਿਵਾਰਾਂ ਦੇ 3 ਮਹੀਨੇ ਦੇ ਜਿੱਥੇ ਬਿਜਲੀ ਬਿੱਲ ਮੁਆਫ ਕਰਵਾਉਣ ਉੱਥੇ ਇਹਨਾਂ ਮੱਧ ਵਰਗੀ ਪਰਿਵਾਰਾਂ ਨੂੰ ਵੀ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਵੀਡੀਓ ਕਾਨਫਰੰਸ ਰਾਹੀਂ ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਵੀ ਦਿੱਤੀਆਂ।

Share This :

Leave a Reply