ਮਜੀਠਾ ਵਿਖੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਐਸ ਡੀ ਐਮ ਨੇ

ਸ੍ਰੀਮਤੀ ਅਲਕਾ ਕਾਲੀਆ ਐਸ ਡੀ ਐਮ ਮਜੀਠਾ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਦੇ ਹੌਏ।

ਅੰਮ੍ਰਿਤਸਰ/ਮਜੀਠਾ (ਮੀਡੀਆ ਬਿਊਰੋ )-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਸਰਕਾਰਾਂ ਲੋੜਵੰਦਾਂ ਲਈ ਹਰ ਤਰਾਂ ਦੇ ਪ੍ਰਬੰਧ ਕਰ ਰਹੀਆਂ ਹਨ ਉਥੇ ਕਈ ਧਾਰਮਿਕ ਸੰਸਥਾਵਾਂ ਵੀ ਲੋੜਵੰਦਾਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਅਲਕਾ ਕਾਲੀਆ ਐਸ ਡੀ ਐਮ ਮਜੀਠਾ ਨੇ ਦਾਨਾ ਮੰਡੀ ਮਜੀਠਾ ਵਿਖੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਉਨਾਂ ਨੇ ਦੱਸਿਆ ਡੇਰਾ ਬਿਆਸ ਵਲੋ ਰੋਜ਼ਾਨਾ 14 ਹਜਾਰ ਫੂਡ ਪੈਕਟ ਮਜੀਠਾ ਹਲਕੇ ਦੇ ਲੋੜਵੰਦਾ ਲਈ ਭੇਜੇ ਜਾ ਰਹੇ ਹਨ। ਇਸ ਮੌਕੇ ਉਨਾਂ ਨੇ ਮੰਡੀ ਵਿਖੇ ਆੜਤੀਆਂ, ਸਟਾਫ ਅਤੇ ਲੇਬਰ ਨੂੰ ਸੈਨੀਟਾਈਜਰ ਅਤੇ ਧੋ ਕੇ ਵਰਤਣ ਵਾਲੇ ਮਾਸਕਾਂ ਦੀ ਵੰਡ ਵੀ ਕੀਤੀ। ਉਨਾਂ ਹਦਾਇਤ ਕੀਤੀ ਕਿ ਮੰਡੀ ਵਿਚ ਕੰਮ ਕਰਦਾ ਜਾਂ ਕਣਕ ਲੈ ਕੇ ਆਉਂਦਾ ਕੋਈ ਵੀ ਵਿਅਕਤੀ ਆਪਸੀ ਦੂਰੀ ਦੀ ਪਾਲਣਾ ਸਬੰਧੀ ਹਦਾਇਤ ਨੂੰ ਹਰ ਹੀਲੇ ਆਪਣੇ ਆਪ ਉਤੇ ਲਾਗੂ ਕਰੇ, ਤਾਂ ਜੋ ਵਾਇਰਸ ਨੂੰ ਫੈਲਣ ਦਾ ਮੌਕਾ ਹੀ ਨਾ ਮਿਲ ਸਕੇ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਮੰਡੀਆਂ ਵਿਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐਸ ਡੀ ਐਮ ਨੇ ਦੱਸਿਆ ਕਿ ਜਦ ਤੱਕ ਇਹ ਮਹਾਂਮਾਰੀ ਚਲ ਰਹੀ ਹੈ ਤਦ ਤਕ ਰੋਜ਼ਾਨਾਂ ਮੰਡੀਆਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇਗਾ।ਉਨਾਂ ਸੈਕਟਰੀ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਲੋਕਾਂ ਨੂੰ ਇਕ ਸਥਾਨ ਤੇ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਉਨਾਂ ਵਿਚ ਘੱਟੋ ਘੱਟ ਇਕ ਮੀਟਰ ਦਾ ਫਾਸਲਾ ਜ਼ਰੂਰ ਰੱਖਿਆ ਜਾਵੇ। ਮਜੀਠਾ ਨਗਰ ਕੋਸਲ ਵਲੋ ਸ਼ਹਿਰ ਦੇ ਇਲਾਕਿਆਂ ਵਿਚ ਅਤੇ ਪਿੰਡਾਂ ਨੂੰ ਬਲਾਕ ਵਿਕਾਸ ਅਫਸਰਾਂ ਵਲੋ ਲਗਾਤਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰਤ ਅਨੁਸਾਰ ਹੀ ਘਰੋ ਬਾਹਰ ਨਿਕਲਣ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਮਜੀਠਾ ਵਿਖੇ ਬਣੇ ਕੰਟਰੋਲ ਰੂਮ ਨਾਲ ਸੰਪਰਕ ਸਥਾਪਤ ਕੀਤਾ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਮਜੀਠਾ ਸ਼੍ਰ ਜਸਬੀਰ ਸਿੰਘ ਸੰਧੂ ਵੀ ਹਾਜ਼ਰ ਸਨ।

Share This :

Leave a Reply