ਬੱਚਿਆਂ ਨੂੰ ਛੂਟੀਆਂ ਵਿੱਚ ਦਵੋ ਟ੍ਰੇਨਿਗ

ਇਹਨਾਂ ਕਰਫਿਊ ਦੇ ਦਿਨਾਂ ਚ ਬੱਚਿਆਂ ਨੂੰ ਰੋਟੀ, ਸਬਜ਼ੀ, ਦਾਲ ਆਦਿ ਬਣਾਉਣੀ ਅਤੇ ਘਰ ਸੰਭਾਲਣ ਦੀ ਟਰੇਨਿੰਗ ਵੀ ਤੁਸੀੰ ਦੇ ਸਕਦੇ ਹੋ। ਬੱਚਿਆਂ ਨੂੰ ਦਲੀਆ, ਖੀਰ, ਸੇਵੀਆਂ ਬਣਾਉਣ, ਦੁੱਧ ਉਬਾਲਣ, ਦਹੀਂ ਬਣਾਉਣ, ਮੱਖਣ, ਪਨੀਰ ਬਣਾਉਣ, ਘਿਉ ਗਰਮ ਕਰਨ ਆਦਿ ਦੇ ਨਾਲ ਚਟਣੀ ਰਗੜਨ, ਸਲਾਦ ਕੱਟਣ ਆਦਿ ਦੀ ਵੀ ਟਰੇਨਿੰਗ ਦਿਉ। ਇਸ ਨਾਲ ਬੱਚਿਆਂ ਦਾ ਟਾਈਮ ਪਾਸ ਵੀ ਵਧੀਆ ਹੋਵੇਗਾ ਤੇ ਉਹ ਤਣਾਉ, ਆਲਸ ਤੋਂ ਵੀ ਬਚਣਗੇ।


ਖਾਣਾ ਬਣਾਉਂਦਿਆਂ ਤਾਜ਼ਾ ਤਾਜ਼ਾ ਖਾਣਾ ਮਾਪਿਆਂ ਨੂੰ ਖੁਆਉਣਾ ਜਾਂ ਵੱਡੇ ਛੋਟੇ ਵੀਰੇ ਨੂੰ ਖੁਆਉਣਾ ਵੀ ਧੀਆਂ ਨੂੰ ਸਿਖਾਉ। ਲੇਕਿਨ ਜੇ ਖਾਣਾ ਬਣਾਉਂਦਿਆਂ ਬੇਟੀ ਤੋਂ ਕੋਈ ਗਲਤੀ ਹੋਵੇ ਤਾਂ ਉਸਨੂੰ ਬਿਲਕੁਲ ਨਹੀਂ ਝਿੜਕਣਾ ਅਤੇ ਨਾਂ ਹੀ ਉਸਦੀ ਥੋੜੀ ਬਹੁਤ ਘੱਟ ਵੱਧ ਨਮਕ, ਮਿਰਚ, ਮਸਾਲੇ ਵਾਲੀ ਸਬਜ਼ੀ ਦਾਲ ਸੁੱਟਣੀ ਹੈ। ਬਲਕਿ ਉਸਨੂੰ ਵੱਧ ਘੱਟ ਨਮਕ ਮਿਰਚ ਵਾਲੀ ਸਬਜ਼ੀ, ਦਾਲ ਨੂੰ ਵੀ ਠੀਕ ਕਰਨਾ ਸਿਖਾਉਣਾ ਚਾਹੀਦਾ ਹੈ। ਉਸ ਦੁਆਰਾ ਗੁੰਨਿਆ ਢਿੱਲਾ ਜਾਂ ਜ਼ਿਆਦਾ ਹੀ ਸਖਤ ਆਟਾ ਵੀ ਸਹੀ ਕਰਨਾ ਸਿਖਾਇਆ ਜਾ ਸਕਦਾ ਹੈ। ਇਵੇਂ ਹੀ ਉਹਦੀ ਬਣਾਈ ਹੋਈ ਰੋਟੀ ਵੀ ਖੁਸ਼ ਹੋਕੇ ਖਾਉ ਤੇ ਉਸਦੇ ਬਣਾਏ ਖਾਣੇ ਦੀ ਤਰੀਫ ਜ਼ਰੂਰ ਕਰੋ।
ਫਰਿੱਜ ਸਾਫ ਕਰਨ, ਕੱਪੜੇ ਧੋਣ, ਕੱਪੜੇ ਪ੍ਰੈਸ ਕਰਨ, ਬਰਤਨ ਧੋਣ, ਪੋਚੇ ਲਾਉਣ, ਡਸਟਿੰਗ ਕਰਨ, ਬੂਟ ਪਾਲਿਸ਼ ਕਰਨ, ਕੱਪੜਿਆਂ ਨੂੰ ਸੰਭਾਲਣ ਆਦਿ ਵੀ ਸਿਖਾ ਸਕਦੇ ਹੋ। ਤਾਂ ਕਿ ਬੱਚੇ ਨੌਕਰ ਰੱਖਣ ਦੇ ਆਦੀ ਨਾਂ ਹੋਣ। ਕਿਉਂਕਿ ਜੇ ਕੋਈ ਬੀਮਾਰ ਜਾਂ ਬਜ਼ੁਰਗ ਨਹੀਂ ਹੈ ਤਾਂ ਉਸਨੂੰ ਸਾਰੇ ਕੰਮ ਆਪੇ ਹੀ ਕਰਨੇ ਚਾਹੀਦੇ ਹਨ। ਲੇਕਿਨ ਇਹ ਚੰਗੀ ਆਦਤ ਬੱਚਿਆਂ ਨੂੰ ਪਾਉਣ ਤੋਂ ਪਹਿਲਾਂ ਸਾਰੇ ਕੰਮ ਤੁਸੀਂ ਵੀ ਆਪ ਕਰਨ ਦੀ ਆਦਤ ਪਾਉ।
ਅਜਿਹਾ ਕਰਦਿਆਂ ਬੱਚਿਆਂ ਦੀ ਮੂਵੀ ਬਣਾਉ, ਪਿਕਚਰਜ਼ ਲਵੋ ਤਾਂ ਕਿ ਵੱਡੇ ਹੋਕੇ ਉਹਨਾਂ ਨੂੰ ਅਪਣਾ ਬਚਪਨ ਵੀ ਯਾਦ ਰਹੇ ਤੇ ਤੁਹਾਡੇ ਦੁਆਰਾ ਪਿਆਰ ਤੇ ਧੀਰਜ ਨਾਲ ਸਭ ਕੁੱਝ ਸਿਖਾਇਆ ਉਹਨਾਂ ਨੂੰ ਯਾਦ ਰਹੇ।
ਅਸੀਂ ਸਾਡੀਆਂ ਬੇਟੀਆਂ ਨੂੰ ਅੱਠ ਨੌਂ ਸਾਲ ਦੀ ਉਮਰ ਤੋਂ ਹੀ ਕਿਚਨ ਚ ਥੋੜੀ ਥੋੜੀ ਹੈਲਪ ਕਰਾਉਣੀ ਸਿਖਾਅ ਦਿੱਤੀ ਸੀ। ਸਾਡੇ ਤਿੰਨੋਂ ਬੱਚੇ ਸਾਡੀ ਰੋਜ਼ਾਨਾ ਹੀ ਮਦਦ ਕਰਦੇ ਹਨ। ਸਾਡੇ ਬੱਚਿਆਂ ਦੀ ਰੋਜ਼ਾਨਾ ਮਦਦ ਕਰਨ ਕਾਰਨ ਹੀ ਅਸੀਂ ਬਿਲਕੁਲ ਫਿੱਟ ਹਾਂ ਤੇ ਖੁਸ਼ ਹਾਂ। ਉਹ ਸਾਡੀ ਗੈਰਹਾਜ਼ਰੀ ਚ ਵੀ ਪੂਰੇ ਘਰ ਨੂੰ ਸੰਭਾਲਣ ਦੇ ਕਾਬਲ ਹਨ। ਸਾਡੇ ਬੱਚਿਆਂ ਦੀ ਰੋਜ਼ਾਨਾ ਮਦਦ ਕਾਰਨ ਹੀ ਅਸੀਂ ਕਾਫ਼ੀ ਸਾਰੀਆਂ ਕਿਤਾਬਾਂ ਲਿਖ ਸਕੇ। ਅਤੇ ਦੂਰ ਦੂਰ ਬੈਠੇ ਮਰੀਜ਼ਾਂ ਦੇ ਸੁਆਲਾਂ ਦੇ ਜੁਆਬ ਦੇ ਸਕੇ।
    ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
            ਬੈਂਸ ਹੈਲਥ ਸੈਂਟਰ ਮੋਗਾ 9463038229

Share This :

Leave a Reply