ਬਿਜਲੀ ਕਾਮਿਆਂ ਨੇ 40 ਫੀਸਦੀ ਤਨਖਾਹ ਕਟੌਤੀ ਦੇ ਵਿਰੋਧ ‘ਚ ਸਿਟੀ 01 ਦਫ਼ਤਰ ਅੱਗੇ ਕੀਤੀ ਗੇਟ ਰੈਲੀ

ਬਿਜਲੀ ਕਾਮੇ ਖੰਨਾ ਵਿਖੇ ਗੇਟ ਰੈਲੀ ਦੌਰਾਨ ਪਾਵਰਕਾਮ ਮੈਨੈਜਮੈਂਟ ਖਿਲਾਫ਼ ਵਿਰੋਧ ਪ੍ਰਗਟ ਕਰਦੇ ਹੋਏ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੋਂ ਦੇ ਸਮਾਧੀ ਰੋਡ ਸਥਿਤ ਪਾਵਰਕਾਮ ਸਡ ਡਵੀਜ਼ਨ ਖੰਨਾ ਸਿਟੀ 01 ਦੇ ਦਫ਼ਤਰ ਅੱਗੇ ਬਿਜਲੀ ਕਾਮਿਆਂ ਨੇ ਸੂਬਾਈ ਕਮੇਟੀਆਂ ਦੇ ਸੱਦੇ ‘ਤੇ ਕੋਰੋਨਾ ਵਾਇਰਸ ਦੀ ਆੜ ਵਿਚ ਪਾਵਰਕਾਮ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ 40 ਫੀਸਦੀ ਕਟੌਤੀ ਕਰਨ ਦੇ ਵਿਰੋਧ ਵਿਚ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਆਰੇਬਾਜ਼ੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸਜ਼ ਯੂਨੀਅਨ ਸਿਟੀ 01 ਦੇ ਪ੍ਰਧਾਨ ਕਰਤਾਰ ਚੰਦ ਤੇ ਸਕੱਤਰ ਸੁਖਦੇਵ ਸਿੰਘ ਅਤੇ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਹਨੂੰਮਾਨ ਪ੍ਰਸ਼ਾਦ ਅਤੇ ਸਤੀਸ਼ ਕੁਮਾਰ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਕੱਟੀ ਹੋਈ ਤਨਖਾਹ ਫੌਰੀ ਜਾਰੀ ਕੀਤੀ ਜਾਵੇ। ਬਿਜਲੀ ਕਾਮਿਆਂ ਦਾ ਵੀ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਬਿਜਲੀ ਕਾਮਿਆਂ ਨੂੰ ਮਾਸਕ, ਸੈਨੇਟਾਈਜ਼ਰ, ਸੁਰੱਖਿਆ ਕਿੱਟਾਂ ਅਤੇ ਹੋਰ ਸਮਾਨ ਜਾਰੀ ਕੀਤਾ ਜਾਵੇ।

ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੇ ਐਕਸੀਡੈਂਟ ਹੋਣ ਦੀ ਸੂਰਤ ‘ਚ ਜੋ ਬਿਜਲੀ ਕਾਮੇ ਸਰਕਾਰ ਅਤੇ ਮੈਨੇਜਮੈਂਟ ਤੇ ਨਾਸਿਕ ਪ੍ਰਬੰਧਾਂ ਕਾਰਨ ਸਦਾ ਸਦਾ ਲਈ ਮੌਤ ਦੇ ਮੂੰਹ ਵਿਚ ਚੱਲੇ ਜਾਂਦੇ ਹਨ। ਉਨ•ਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਕਾਮਿਆਂ ਨੇ ਮੰਗ ਕੀਤੀ ਕਿ ਸੀ. ਐਚ. ਵੀ. ਕਾਮੇ ਜਿਹੜੇ ਸਿਟੀ ਖੰਨਾ 01 ਵਿਖੇ ਕੰਮ ਕਰਦੇ ਹਨ, ਹਾਜ਼ਰ ਹੋਣ ਦੇ ਬਾਵਜੂਦ ਵੀ ਠੇਕੇਦਾਰਾਂ ਵੱਲੋਂ 266 ਰੁਪਏ ਪ੍ਰਤੀ ਕਾਮੇ ਦੀ ਤਨਖ਼ਾਹ ਦੀ ਕਟੌਤੀ ਕੀਤੀ ਗਈ ਹੈ ਅਤੇ ਉਨ•ਾਂ ਦੀ ਤਨਖਾਹ ਵੀ ਠੇਕੇਦਾਰ ਵੱਲੋਂ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇ, ਨਹੀਂ ਤਾਂ ਬਿਜਲੀ ਕਾਮਿਆਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸਦੀ ਜਿੰਮੇਵਾਰੀ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਦੀ ਹੋਵੇਗਾ।

Share This :

Leave a Reply