ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।

ਨਾਭਾ ( ਤਰੁਣ ਮਹਿਤਾ) ਅੱਜ਼ ਸਥਾਨਕ ਪਟਿਆਲਾ ਗੇਟ ਵਿਖੇ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਦਕਰ ਜੀ ਦਾ 129 ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਜਨੀਸ਼ ਮਿਤਲ ਸੈਂਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਭਾ, ਅਤੇ ਚਰਨਜੀਤ ਬਾਤਿਸ਼ ਪੀਏ ਮੰਤਰੀ ਸਾਧੂ ਸਿੰਘ ਧਰਮਸੌਤ  ਵੱਲੋਂ ਬਾਬਾ ਸਾਹਿਬ ਜੀ ਦੇ ਬੁੱਤ ਤੇ ਮੋਮਬੱਤੀਆਂ ਜਗਾਉਂਦੇ ਹੋਏ ਫੁੱਲ ਮਾਲਾ ਪਾਅਕੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਰਜਨੀਸ਼ ਮਿਤਲ ਸੈਂਟੀ ਨੇ ਕਿਹਾ ਕਿ ਬਾਬਾ ਸਾਹਿਬ ਜੀ ਸੰਵਿਧਾਨ ਦੇ ਰਚੇਤਾ ਸਨ। ਸਾਡਾ ਦੇਸ਼ ਉਨਾਂ ਦੇ ਲਿਖੇ ਸੰਵਿਧਾਨ ਤੇ ਹੀ ਚੱਲ ਰਿਹਾ ਹੈ। ਉਹ ਇੱਕ ਮਹਾਨ ਸ਼ਖ਼ਸੀਅਤ ਸਨ। ਅਸੀਂ ਅੱਜ ਸਾਰੀ ਟੀਮ ਧਰਮਸੋਤ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਤਿਨ ਜੈਨ,ਵਿਵੇਕ ਸਿੰਗਲਾ,ਅਨਿਲ ਰਾਣਾ, ਦਰਸ਼ਨ ਸਿੰਘ ਠੇਕੇਦਾਰ, ਕਸ਼ਮੀਰਾ ਸਿੰਘ ਲਾਲਕਾ, ਸੁਰਿੰਦਰ ਸ਼ਿੰਦੀ, ਹਾਜ਼ਰ ਸਨ।

Share This :

Leave a Reply