ਪੰਜ ਰੋਜ਼ਾ ਹੋਮ ਕੁਆਰਨਟਾਈਨ ਐੱਨ.ਐੱਸ.ਐੱਸ. ਕੈਂਪ ਦਾ ਆਯੋਜਨ

ਪਟਿਆਲਾ (ਮੀਡੀਆ  ਬਿਊਰੋ) ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ, ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਪੰਜ ਰੋਜ਼ਾ ਹੋਮ ਕੁਆਰਨਟਾਈਨ ਐੱਨ.ਐੱਸ.ਐੱਸ. ਕੈਂਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ19 ਦੇ ਲੰਬੇ ਲੌਕਡਾਊਨ ਦੇ ਦੌਰਾਨ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਨਾਕਾਰਤਮਕ ਸੋਚ ਵਿੱਚ ਨਾ ਤਾਂ ਖੁਦ ਆਉਣ ਅਤੇ ਨਾ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਜਿਹਾ ਕਰਨ ਦੇਣ।

ਇਸ ਸੱਮਸਿਆ ਦਾ ਇੱਕੋਇੱਕ ਹੱਲ ਇਹ ਹੈ ਕਿ ਵਿਦਿਆਰਥੀ ਆਪਣੀ ਸ਼ਖਸੀਅਤ ਵਿੱਚ ਨਿਖਾਰ ਲਿਆਉਣ ਲਈ ਲਗਾਤਾਰ ਆਪਣੇ ਆਪ ਨੂੰ ਉਸਾਰੂ ਗਤੀਵਿਧੀਆਂ ਵਿੱਚ ਵਿਅਸਤ ਰੱਖਣ ਅਤੇ ਆਪਣੇ ਅੰਦਰ ਸਾਕਾਰਾਤਮਕ ਸੋਚ ਪੈਦਾ ਕਰਨ। ਬੇਸ਼ੱਕ ਵਿਦਿਆਰਥੀ ਇਸ ਲੌਕਡਾਊਨ ਦੀ ਸਥਿਤੀ ਕਰਕੇ ਆਪਣੀਆਂ ਜਮਾਤਾਂ ਵਿੱਚ ਨਹੀਂ ਜਾ ਸਕਦੇ ਪਰ ਸਿੱਖਣਾ ਇਕ ਨਿਰੰਤਰ  ਪ੍ਰਕ੍ਰਿਆ ਹੈ ਸੋ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਣ ਅਤੇ ਉਨ੍ਹਾਂ ਨੂੰ ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਪੰਜ ਰੋਜ਼ਾ ਹੋਮ ਕੁਆਰਨਟਾਈਨ ਐੱਨ.ਐੱਸ.ਐੱਸ. ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਲੰਟੀਅਰਜ਼ ਵੱਲੋਂ ਮਨੁੱਖਤਾ ਦੀ ਭਲਾਈ ਲਈ ਪ੍ਰਤੀ ਦਿਨ ਪ੍ਰਾਰਥਨਾ ਕੀਤੀ ਗਈ। ਇਸ ਤੋਂ ਇਲਾਵਾ ਵਲੰਟੀਅਰਜ਼ ਨੇ ਕਾਲਜ ਵੱਲੋਂ ਸਿਹਤ ਦੀ ਸੰਭਾਲ ਲਈ ਆਨਲਾਈਨ ਭੇਜੀਆਂ ਗਈਆਂ ਯੋਗਾ ਦੀਆਂ ਵੀਡੀਓਜ਼ ਨਾਲ ਪ੍ਰਤੀ ਦਿਨ ਯੋਗਾ ਕੀਤਾ। ਭਾਵੀ ਅਧਿਆਪਕ ਹੋਣ ਦੇ ਨਾਤੇ ਆਪਣੇ ਵਿਅਕਤੀਤਵ ਦੇ ਨਿਖਾਰ ਲਈ ਉਨ੍ਹਾਂ ਨੇ ਕਾਲਜ ਵੱਲੋਂ ਭੇਜੀਆਂ ਗਈਆਂ ਵੀਡੀਓਜ਼ ਜਿਵੇਂ ਕਿ ਸ਼ਖਸੀਅਤ ਦੀ ਉਸਾਰੀ, ਸੰਚਾਰ ਕੌਸ਼ਲ, ਅਧਿਆਪਨ ਕੌਸ਼ਲ  ਅਤੇ ਵਾਤਾਵਰਨ ਦੀ ਸਾਂਭ ਸੰਭਾਲ ਆਦਿ ਦੇਖ ਕੇ ਯੋਗ ਲਾਭ ਉਠਾਇਆ। ਇਸ ਤੋਂ ਇਲਾਵਾ ਵਰਤਮਾਨ ਸਮੇਂ ਦੌਰਾਨ ਕੋਵਿਡ19 ਦੀ ਮਾਹਾਂਮਾਰੀ ਤੋਂ ਬਚਾਓ ਲਈ ਘਰ ਬੈਠ ਕੇ ਲੋਕਾਂ ਲਈ ਮਾਸਕ ਬਣਾਏ ਅਤੇ ਸਰਕਾਰ ਵਲੋਂ ਬਣਾਈ ਂਬਬ ਂyਗਰਪਖ਼ ਛਕਵਚ ਵੀ ਡਾਊਨਲੋਡ ਕੀਤੀ। ਵਲੱਟੀਅਰਜ਼ ਨੇ ਭਾਵੀ ਅਧਿਆਪਕ ਹੋਣ ਨਾਤੇ ਆਪਣੇ ਕਿੱਤੇ ਦੇ ਗਿਆਨ ਅਤੇ ਕਲਾ ਨੂੰ ਨਿਖਾਰਨ ਲਈ ਆਪਣੇ ਪਾਠ ਯੋਜਨਾ ਦੀਆਂ ਵੀਡੀਓਜ ਬਣਾਈਆਂ ਅਤੇ ਬਹੁਤ ਸਾਰੀਆਂ ਅਜੂਕੇਸ਼ਨਲ ਵੇਬਸਾਈਂਟ ਦੀ ਸਰਚ ਵੀ ਕੀਤੀ। ਸਾਰੇ ਵਲੰਟੀਅਰਜ਼ ਨੇ ਇਸ ਕੈਂਪ ਵਿੱਚ ਆਪਣੇਆਪਣੇ ਘਰਾਂ ਵਿੱਚ ਬੈਠ ਕੇ ਹੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।

Share This :

Leave a Reply