ਪੰਜਾਬ ਸਰਕਾਰ ਲਾਭਪਾਤਰੀਆਂ ਨੂੰ ਘਰ-ਘਰ ਪਹੁੰਚਾ ਰਹੀ ਹੈ ਪੈਨਸ਼ਨ-ਕੁਮਾਰ ਅਮਿਤ

ਸ੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ

ਪਟਿਆਲਾ ( ਅਰਵਿੰਦਰ ਸਿੰਘ ) ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਗਾਏ ਗਏ ਕਰਫਿਊ ਦੌਰਾਨ ਵੀ ਆਪਣੀ ਬੁਢਾਪਾ ਪੈਨਸ਼ਨ ਸਮੇਤ ਹੋਰ ਵਿੱਤੀ ਸਹਾਇਤਾ ਤਹਿਤ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਬਹੁਤ ਤੇਜੀ ਨਾਲ ਪੈਨਸ਼ਨ ਧਾਰਕਾਂ ਦੇ ਖਾਤਿਆਂ ਵਿੱਚ ਡੀ.ਬੀ.ਟੀ. (ਡਾਇਰੈਕਟ ਬੈਨੀਫਿਟ ਟਰਾਂਸਪਰ) ਸਕੀਮ ਰਾਹੀਂ ਪਹੁੰਚਾ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਪਟਿਆਲਾ ਜ਼ਿਲ੍ਹਾ ਇਕਾਈ ਵੱਲੋਂ ਲਾਭਪਾਤਰੀਆਂ ਨੂੰ ਕਰਫਿਊ ਦੇ ਚਲਦਿਆਂ ਆਪਣੀ ਪੈਨਸ਼ਨ ਕਢਵਾਉਣ ਲਈ ਆ ਰਹੀ ਦਿੱਕਤ ਦਾ ਵੀ ਹੱਲ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1 ਲੱਖ 85 ਹਜ਼ਾਰ 96 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਨਵਰੀ ਤੇ ਫਰਵਰੀ ਮਹੀਨੇ ਦੀ ਪੈਨਸ਼ਨ ਦੀ ਰਾਸ਼ੀ ਪਹੁੰਚ ਚੁੱਕੀ ਹੈੇ ਅਤੇ ਮਾਰਚ ਮਹੀਨੇ ਦੀ ਇਸੇ ਹਫ਼ਤੇ ਚਲੀ ਜਾਵੇਗੀ ਤੇ ਜਲਦੀ ਹੀ ਲਾਭਪਾਤਰੀਆਂ ਨੂੰ ਵੰਡ ਦਿੱਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਰਫਿਊ ਕਰਕੇ ਲਾਭਪਾਤਰੀ ਆਪਣੀ ਪੈਨਸ਼ਨ ਲੈਣ ਬੈਂਕਾਂ ਵਿੱਚ ਨਹੀਂ ਜਾ ਸਕਦੇ ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਨੇ ਸਮੂਹ ਬੈਕਾਂ ਦੇ ਬੀ.ਸੀ (ਬਿਜਨੈਸ ਕੌਰਸਪੌਂਡੈਂਟਸ) ਅਤੇ ਗਾਹਕ ਸੇਵਾ ਕੇਦਰਾਂ ਰਾਂਹੀ ਲੋੋਕਾਂ ਨੂੰ ਪੈਨਸ਼ਨਾਂ ਵੰਡਣ ਦੇ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਂਕਾਂ ਕੋਲ ਬੀ.ਸੀਜ ਅਤੇ ਸੀ.ਐਸ.ਪੀਜ ਦੀ ਗਿਣਤੀ ਘੱਟ ਹੋੋਣ ਕਾਰਨ ਡਾਕ ਘਰਾਂ ਦੇ ਬਿਜਨੈਸ ਅਫ਼ਸਰਾਂ ਨੂੰ ਵੀ ਪੈਨਸ਼ਨ ਦੇ ਲਾਭਾਪਾਤਰੀਆਂ ਨੂੰ ਪੈਨਸ਼ਨਾਂ ਦੀ ਅਦਾਇਗੀ ਘਰ-ਘਰ ਜਾ ਕੇ ਕਰਨ ਲਈ ਕਿਹਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਵਿਧੀ ਰਾਹੀ ਰੋੋਜ਼ਾਨਾ 10,000 ਤੋਂ 15000 ਤੱਕ ਪੈਨਸਨ ਦੇ ਲਾਭਪਾਤਰੀਆਂ ਤੱਕ ਪੈਨਸਨ ਘਰ-ਘਰ ਪੁਹੰਚਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬੈਂਕ ਮੈਨੇਜਰ ਨੂੰ ਸ਼ਹਿਰਾਂ ਅਤੇ ਪਿੰਡਾਂ ਦੇ ਸਾਰੇ ਏਟੀਐਮਜ ਵਿੱਚ ਬਣਦੀ ਰਾਸ਼ੀ ਹਰ ਸਮੇ 24 ਘੰਟੇ ਸੱਤੇ ਦਿਨ ਉਪਲਬੱਧ ਰੱਖਣ ਦੇ ਵੀ ਹੁਕਮ ਹਨ ਤਾਂ ਜੋੋ ਲੋੋਕ ਨਜਦੀਕੀ ਏਟੀਐਮਤੋੋਂ ਵੀ ਪੈਸੇ ਦਾ ਲੈਣ ਦੇਣ ਕਰ ਸਕਣ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਮੂਹ ਆਂਗਨਵਾੜੀ ਵਰਕਰਾਂ ਦੁਆਰਾ ਪੈਨਸਨ ਦੇ ਲਾਭਪਾਤਰੀਆ ਨੂੰ ਘਰ-ਘਰ ਪੈਨਸ਼ਨ ਦੇਣ ਲਈ ਵੱਡੇ ਪੱਧਰ ‘ਤੇ ਸਹਿਯੋੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਵਰਕਰ ਲਾਭਪਾਤਰੀਆਂ ਕੋੋਲੋੋ ਘਰ-ਘਰ ਜਾ ਕੇ ਬੈਕਾਂ ਦੇ ਨਕਦੀ ਕਢਵਾਉਣ ਦੇ ਫਾਰਮ ਭਰਵਾ ਕੇ ਬੈਂਕਾ ਤੋੋਂ ਨਗ਼ਦੀ ਲਿਆ ਕੇ ਘਰ-ਘਰ ਦੇ ਰਹੀਆ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਫਿਰ ਵੀ ਕਿਸੇ ਲਾਭਪਾਤਰੀ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਉਹ ਆਪਣੇ ਆਪਣੇ ਬਲਾਕ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ/ਸੀ.ਡੀ.ਪੀ.ਓ. ਦਫ਼ਤਰ ਅਤੇ ਪਿੰਡ ਦੀ ਆਂਗਣਵਾੜੀ ਵਰਕਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਫਿਰ ਵੀ ਕੋਈ ਸਮੱਸਿਆ ਹੋਵੇ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸਥਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਟਿਵਾਣਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

Share This :

Leave a Reply