ਪੰਜਾਬ ਪੁਲਿਸ ਦਾ ਹੌਸਲਾ ਵਧਾਉਣ ਲਈ ਇਹ ਨਿਵੇਕਲੀ ਪਹਿਲ ਕੀਤੀ ਗਈ

ਨਾਭਾ (ਤਰੁਣ ਮਹਿਤਾ ) ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਦੇ ਆਦੇਸ਼ਾਂ ਤਹਿਤ ਪਿਛਲੇ ਦਿਨੀਂ ਸਬਜ਼ੀ ਮੰਡੀ ਪਟਿਆਲਾ ਵਿਖੇ ਤਨਦੇਹੀ ਨਾਲ ਡਿਊਟੀ ਦੌਰਾਨ ਨਿਹੰਗ ਸਿੰਘਾਂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਨਾਭਾ ਦੇ ਜੰਮਪਲ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਅਤੇ ਦਲੇਰੀ ਨੂੰ ਸਲਿਊਟ ਕਰਨ ਦੇ ਮਕਸਦ ਨਾਲ ਪੰਜਾਬ ਪੁਲਿਸ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਲਿਖ ਕੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਸਲਾਮੀ ਦਿੱਤੀ

ਇਸੇ ਤਹਿਤ ਹੀ ਨਾਭਾ ਵਿਖੇ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਲਿਖਿਆ ਅਤੇ ਸਥਾਨਕ ਬੌੜਾਂ ਗੇਟ ਚੌਕ ਵਿਖੇ ਮੈਂ ਹਾਂ ਹਰਜੀਤ ਸਿੰਘ ਲਿਖੀ ਹੋਈ ਤਖ਼ਤੀ ਫੜ ਕੇ ਪੰਜਾਬ ਪੁਲਸ ਜ਼ਿੰਦਾਬਾਦ ,ਪੰਜਾਬ ਪੁਲਿਸ ਕੀ ਜੈ ਹੋ ਦੇ ਨਾਅਰੇ ਲਗਾਏ ਇਸ ਦੌਰਾਨ ਗੱਲ ਕਰਦਿਆਂ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਅਤੇ ਕੋਤਵਾਲੀ ਇੰਚਾਰਜ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਦਾ ਹੌਸਲਾ ਵਧਾਉਣ ਲਈ ਇਹ ਨਿਵੇਕਲੀ ਪਹਿਲ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਦੇ ਜਵਾਨ ਏ ਐੱਸ ਆਈ ਹਰਜੀਤ ਸਿੰਘ ਦਾ ਵੀ ਹੌਸਲਾ ਵਧਾਇਆ ਗਿਆ ਹੈ .

Share This :

Leave a Reply