ਫ਼ਤਹਿਗੜ੍ਹ ਸਾਹਿਬ (ਸੂਦ)-ਮੌਜੂਦਾ ਸਥਿਤੀ ਪੰਜਾਬ ਲਈ ਜਿਆਦਾ ਖਤਰਨਾਕ ਹੈ ਕਿਉਕਿ ਬਾਕੀ ਰਾਜਾਂ ਦੇ ਮੁਕਾਬਲੇ ਕੇਂਦਰ ਸਰਕਾਰ ਪੰਜਾਬ ਨੂੰ ਕੌਰੋਨਾ ਮਹਾਂਮਾਰੀ ਨਾਲ਼ ਲੜਨ ਲਈ ਫੰਡ ਦੇਣ ਵਿੱਚ ਵਿਤਕਰਾ ਕਰ ਰਹੀ ਹੈ।ਇਸ ਗੱਲਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ਼ੁਭਾਸ ਸੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਪੀਲ ਤੇ ਮਜ਼ਦੂਰ ਦਿਵਸ ਮੌਕੇ ਜਿਲ੍ਹਾ ਫਤਹਿਗੜ੍ਹ ਸਾਹਿਬ ਕਾਂਗਰਸੀ ਆਗੂਆਂ ਵੱਲੋਂ ਘਰਾਂ ਦੇ ਬਾਹਰ ਅਤੇ ਘਰਾਂ ਦੀਆਂ ਛੱਤਾਂ ਤੇ ਖੜ੍ਹ ਕੇਂਦਰ ਸਰਕਾਰ ਖਿਲਾਫ਼ ਰੋਸ ਵਜੋਂ ਕੌਮੀ ਝੰਡਾ ਲਹਿਰਾਉਣ ਮੌਕੇ ਕੀਤਾ ।
ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਦੇਸ਼ ਦੇ ਅੰਨ ਭੰਡਾਰ ਵਿਚ ਯੋਗਦਾਨ ਸਭ ਤੋਂ ਵੱਧ, ਸਮੇਂ ਸਮੇਂ ਤੇ ਕੁਰਬਾਨੀਆਂ ਸਭ ਤੋਂ ਵੱਧ , ਸ਼ਹੀਦੀਆਂ ਸਭ ਤੋਂ ਵੱਧ ਪਰ ਅੱਜ ਬਿਪਤਾ ਸਮੇਂ ਪੰਜਾਬ ਨੂੰ ਵਿੱਤੀ ਮੱਦਦ ਸਭ ਤੋਂ ਘੱਟ।ਅੱਜ ਅਸੀਂ ਵੀ ਪੰਜਾਬ ਵਾਸੀਆਂ ਨਾਲ ਮਿਲ ਕੇ ਤਿਰੰਗਾ ਲਹਿਰਾਇਆ ਤੇ ਕੇਂਦਰ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਵੱਧ ਤੀ ਵੱਧ ਵਿੱਤੀ ਸਹਾਇਤਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੀ ਕੇਂਦਰ ਸਰਕਾਰ ਨੂੰ ਅਪੀਲ ਦਾ ਸਮਰਥਨ ਕਰਦੇ ਹਾਂ। ਅਸੀਂ ਪੰਜਾਬ ਨਾਲ ਹਾ। ਕੇਂਦਰ ਪੰਜਾਬ ਨਾਲ ਧੱਕਾ ਬੰਦ ਕਰੇ।ਇਸ ਮੌਕੇ ਅਸ਼ੋਕ ਸੂਦ,ਪਵਨ ਕਾਲੜਾ, ਸਚਿਨ ਮੜਕਨ,ਮੁਨੀਸ਼ ਸੂਦ, ਨਿਤਿਨ ਸੂਦ, ਵਿਕਰਮ ਮੰਗੀ,ਅਸ਼ੋਕ ਗੁਪਤਾ, ਸੰਜੀਵ ਪੁਰੀ,ਸਤੀਸ਼ ਸੂਦ,ਗਗਨ ਸੂਦ,ਭਾਵੁਕ,ਵਿਜੇ ਕੁਮਾਰ ਆਦਿ ਕਾਂਗਰਸੀ ਆਗੂ ਹਾਜ਼ਰ ਸਨ।