ਪੰਜਾਬ ਕਾਂਗਰਸ ਦੇ ਸਕੱਤਰ ਨੇ ਸਿਹਤ ਸਹੁਲਤਾ ਨੂੰ ਦੱਸਿਆ ਢਿੱਲਾਂ

ਬਲਵਿੰਦਰ ਸਿੰਘ ਮਾਵੀ

ਫ਼ਤਹਿਗੜ੍ਹ ਸਾਹਿਬ (ਸੂਦ)-ਪੰਜਾਬ ਕਾਗਰਸ ਕਮੇਟੀ ਦੇ ਸਕੱਤਰ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਮਾਵੀ ਨੇ ਸ਼ੋਸਲ ਮੀਡੀਆ ਤੇ ਪੋਸਟ ਪਾ ਪੰਜਾਬ ਸਰਕਾਰ ਦੀਆ ਸਿਹਤ ਸੇਵਾਵਾਂ ਨੂੰ ਢਿੱਲਾਂ ਦੱਸਿਆ ਹੈ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਹੋਰਨਾਂ ਸੂਬਿਆ ਦੀ ਤਰ੍ਹਾਂ ਸਿਹਤ ਸੇਵਾਵਾਂ ਵਿਚ ਤੇਜ਼ੀ ਲਿਆਏ ਤੇ ਕੋਰੋਨਾਂ ਤੋਂ ਪੀੜਤ ਮਰੀਜ਼ਾਂ ਨੂੰ ਬਣਦੀਆ ਮੁੱਢਲੀਆ ਸਹੂਲਤਾਂ ਦੇਵੇ । ਬਲਵਿੰਦਰ ਸਿੰਘ ਮਾਵੀ ਨੇ ਦੋਸ਼ ਲਗਾਇਆ ਕਿ ਲੁਧਿਆਣਾ ਦੇ ਏ. ਸੀ. ਪੀ. ਅਨਿਲ ਕੁਮਾਰ ਕੋਹਲੀ ਨੂੰ ਕਥਿਤ ਸਿਹਤ ਸਹੂਲਤਾਂ ਨਹੀਂ ਮਿਲੀਆ ਅਤੇ ਉਨ੍ਹਾਂ ਦੀ ਮੌਤ ਦੀ ਜੁਡੀਸ਼ੀਅਲ ਇਨਕੁਆਰੀ ਕਰਵਾਈ ਜਾਵੇ ਤੇ ਇਸੇ ਤਰ੍ਹਾ ਕੋਰੋਨਾ ਤੋਂ ਪੀੜਤ ਮਰਨ ਵਾਲੇ ਕਾਨੂੰਗੋਂ ਦੀ ਬੇਟੀ ਨੇ ਵੀ ਪ੍ਰਾਈਵੇਟ ਹਸਪਤਾਲ ਦੀਆ ਸਿਹਤ ਸੇਵਾਵਾਂ ਤੇ ਪ੍ਰਸ਼ਨ ਚਿੰਨ੍ਹ ਲਗਾਏ ਸਨ।

ਉਨ੍ਹਾਂ ਕਿਹਾ ਕਿ ਹਰਿਆਣਾ ਵਿਖੇ ਕੋਰੋਨਾ ਤੋਂ ਪੀੜਤ ਵਿਅਕਤੀਆ ਵਿਚੋ ਰਿਕਵਰ ਕਰਨ ਵਾਲੇ ਵਿਅਕਤੀਆ ਦੀ ਦਰ 70 ਪ੍ਰਤੀਸ਼ਤ ਤੋਂ ਵੱਧ ਹੈ, ਜਦਕਿ ਪੰਜਾਬ ਵਿਚ 30 ਪ੍ਰਤੀਸ਼ਤ ਦੇ ਕਰੀਬ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪੰਜਾਬ ਦੀਆ ਸਿਹਤ ਸਹੂਲਤਾਂ ਨੂੰ ਹੋਰ ਸਚਾਰੂ ਕੀਤਾ ਜਾਵੇ ਤੇ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨ ਦੇ ਨਾਲ ਉਨ੍ਹਾਂ ਦੀਆ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਵਾਈ ਜਾਵੇ ਤਾ ਜੋ ਕੋਰੋਨਾ ਤੋਂ ਪੀੜ੍ਹਤ ਵਿਅਕਤੀ ਖੁੱਲ ਕੇ ਸਾਹਮਣੇ ਆਉਣ ਤੇ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਸ਼ਹੀਦ ਏ ਸੀ ਪੀ ਅਨਿਲ ਕੋਹਲੀ ਦੇ ਬੇਟੇ ਨੂੰ ਪੰਜਾਬ ਪੁਲਸ ਵਿਚ ਸਬ ਇੰਸਪੈਕਟਰ ਭਰਤੀ ਕਰਨ ਦਾ ਐਲਾਨ ਕੀਤਾ। ਉਨ੍ਹਾ ਮੰਗ ਕੀਤੀ ਕਿ ਬਹਾਦਰ ਸਹਾਇਕ ਥਾਣੇਦਾਰ ਹਰਜੀਤ ਸਿੰਘ ਦੀ ਤਰ੍ਹਾਂ ਅਨਿਲ ਕੋਹਲੀ ਲਈ ਵੀ ਪੰਜਾਬ ਪੁਲਸ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸਰਧਾਂਜ਼ਲੀ ਦੇਵੇ। ਉਨ੍ਹਾ ਕਿਹਾ ਕਿ ਡਾਕਟਰ, ਸਫਾਈ ਸੇਵਕ ਅਤੇ ਪੱਤਰਕਾਰਾਂ ਸਮੇਤ ਹੋਰ ਵੀ ਲੋਕ ਮਹਾਮਾਰੀ ਖਿਲਾਫ ਅੱਗੇ ਹੋ ਕੇ ਲੜਾਈ ਲੜ ਰਹੇ ਹਨ, ਪਰ ਪੁਲਸ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੀ ਹੈ। ਪੁਲਸ ਦੀ ਡਿਉਟੀ ਵੀ 24 ਘੰਟੇ ਚੱਲਦੀ ਰਹਿੰਦੀ ਹੈ ਅਤੇ ਪੁਲਸ ਵਾਲੇ ਪੀਪੀ ਕਿੱਟਾ ਵੀ ਨਹੀ ਵਰਤ ਸਕਦੇ ਕਿਉਕਿ ਗਰਮੀ ਦਾ ਮੋਸਮ ਹੈ ਅਤੇ ਪੁਲਸ ਵਾਲੇ ਸੜਕਾ ਤੇ ਡਿਉਟੀ ਕਰ ਰਹੇ ਹਨ। ਪੁਲਸ ਹਰ ਵੇਲੇ ਵਾਹਨਾ ਦੀ ਚੈਕਿੰਗ ਕਰਦੀ ਹੈ ਅਤੇ ਕੀ ਪਤਾ ਕਦੋਂ ਕੋਈ ਕੋਰੋਨਾ ਪਾਜਿਟਵ ਮਰੀਜ ਉਨ੍ਹਾ ਦੇ ਸੰਪਰਕ ਵਿਚ ਆ ਜਾਵੇ ਅਤੇ ਪੁਲਸ ਮੁਲਾਜਮ ਵੀ ਇਸਦਾ ਸ਼ਿਕਾਰ ਹੋ ਜਾਵੇ। ਇਸ ਲਈ ਪੁਲਸ ਨੂੰ ਉਹ ਸਲੂਟ ਕਰਦੇ ਹਨ।

Share This :

Leave a Reply