ਸੁਨਾਮ 7 ਮਈ (ਅਜੈਬ ਸਿੰਘ ਮੋਰਾਂਵਾਲੀ ) ਇੱਕ ਨੌਜਵਾਨ ਦੀ ਮਿਲੀ ਲਾਸ਼ ਦੇ ਕਤਲ ਦਾ ਮਾਮਲਾ ਪੁਲਸ ਵੱਲੋਂ ਸੁਲਝਾ ਲਿਆ ਗਿਆ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਾਸ਼ ਜਖੇਪਲ ਪਿੰਡ ਵਿੱਚ ਛੱਪੜ ਚੋਂ ਮਿਲੀ ਸੀ ।ਜਿਸ ਸਬੰਧੀ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਪਾਰਟੀ ਵੱਲੋਂ ਇਸ ਦੀ ਤਬਦੀਸ ਕਰਨ ਦੌਰਾਨ ਪਤਾ ਲੱਗਿਆ ਕਿ ਇਹ ਮ੍ਰਿਤਕ ਸੋਨੀ ਸਿੰਘ ਦਾ ਕਤਲ 1 ਮਈ ਨੂੰ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਰਵਿੰਦਰ ਸਿੰਘ ਨਾਲ ਮਿਲ ਕੇ ਕੀਤਾ ਹੈ
ਕਿਉਂਕਿ ਇਨ੍ਹਾਂ ਦੋਨਾਂ ਦੇ ਆਪਸ ਚ 4-5ਸ਼ਾਲਾ ਤੋ ਨਾਜਾਇਜ਼ ਸਬੰਧ ਸੀ ,ਵੀਰਪਾਲ ਕੌਰ ਦਾ ਪਤੀ ਸੋਨੀ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਰੋੜਾ ਬਣਦਾ ਸੀ ਜਿਸ ਦੇ ਚੱਲਦੇ ਰਵਿੰਦਰ ਸਿੰਘ ਅਤੇ ਵੀਰਪਾਲ ਕੌਰ ਨੇ ਸਾਜ਼ਿਸ਼ ਤਹਿਤ ਸਕੀਮ ਬਣਾ ਕੇ ਸੋਨੀ ਸਿੰਘ ਦੇ ਸਿਰ ਚ ਲੋਹੇ ਦਾ ਪਾਈਪ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਲਾਸ਼ ਨੂੰ ਚਾਦਰ ਵਿੱਚ ਬੰਨ੍ਹ ਕੇ ਪਿੰਡ ਚੌਵਾਸ ਜਖੇਪਲ ਦੇ ਛੱਪੜ ਵਿੱਚ ਸੁੱਟ ਦਿੱਤਾ ਤਾਂ ਕਿ ਇਨ੍ਹਾਂ ਦੇ ਕੋਈ ਵੀ ਸੋਨੀ ਸਿੰਘ ਦੇ ਕਤਲ ਦਾ ਸ਼ੱਕ ਨਾ ਕਰੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਰਵਿੰਦਰ ਸਿੰਘ ਅਤੇ ਸੋਨੀ ਦੀ ਪਤਨੀ ਵੀਰਪਾਲ ਕੌਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਅਤੇ ਇਸ ਚ ਕਤਲ ਦੌਰਾਨ ਲੋਹੇ ਦੀ ਪਾਈਪ ਵੀ ਬਰਾਮਦ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੋਨਾਂ ਦਾ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਦਿੱਤਾ ਗਿਆ ਹੈ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਹੋਰ ਵਿਅਕਤੀਆਂ ਦੇ ਵਾਰਦਾਤ ਵਿੱਚ ਸ਼ਾਮਲ ਆਉਣ ਬਾਰੇ ਪੁੱਛ ਤਾਜ ਕੀਤੀ ਜਾ ਰਹੀ ਹੈ