ਨਾਭਾ (ਤਰੁਣ ਮਹਿਤਾ) ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ। ਅੱਜ ਇਥੇ ਪ੍ਰਸ਼ਾਸਨ ਨਾਭਾ ਵੱਲੋਂ ਸੂਬਾ ਸਿੰਘ ਐਸਡੀਐਮ ਨਾਭਾ ਦੀ ਅਗਵਾਈ ਵਿੱਚ ਸ਼ਹਿਰ ਦੇ ਇੱਕ ਸਲੰਮ ਏਰੀਏ ਵਿੱਚ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਆਪਣਾ ਰੰਗ ਰੋਗਨ ਅਤੇ ਫੈਕਟਰੀਆਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ।
ਇਹ ਸਾਰੇ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਮਕਾਨ ਲੈ ਕੇ ਰਹਿ ਰਹੇ ਹਨ। ਐਸਡੀਐਮ ਨਾਭਾ ਵੱਲੋਂ ਉਨ੍ਹਾਂ ਲਈ ਇੱਕ ਹਫ਼ਤੇ ਦਾ ਰਾਸ਼ਨ ਵੰਡਿਆ ਗਿਆ। ਐਸਡੀਐਮ ਨੇ ਕਿਹਾ ਕਿ ਸਾਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਪਤਾ ਲੱਗਿਆ ਅਤੇ ਤੁਰੰਤ ਰਾਸ਼ਨ ਪਹੁੰਚਾਇਆ ਗਿਆ। ਉਨ੍ਹਾਂ ਦੇ ਨਾਲ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ,ਨਾਇਬ ਤਹਿਸੀਲਦਾਰ ਕੁਲਭੂਸ਼ਨ ਸ਼ਰਮਾ, ਤੇ ਹੋਰ ਵੀ ਪ੍ਰਸ਼ਾਸਨ ਦੇ ਅਧਿਕਾਰੀ ਹਾਜਰ ਸਨ।