ਪ੍ਰਵਾਸੀ ਮਜ਼ਦੁਰਾਂ ਲਈ ਖੰਨਾ ਤੋਂ ਵੀ ਚਲਾਈਆਂ ਜਾਣ ਵਿਸ਼ੇਸ਼ ਟਰੇਨਾਂ : ਐਡਵੇਕਟ ਸਹੋਤਾ

ਗੱਲਬਾਤ ਕਰਦੇ ਹੋਏ ਐਡਵੋਕੇਟ ਸੰਜੀਵ ਸਹੋਤਾ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਗੱਲਬਾਤ ਕਰਦਿਆਂ ਐਡਵੋਕੇਟ ਸੰਜੀਵ ਸਹੋਤਾ ਤੇ ਸਾਥੀਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਲਾਕ ਡਾਊਨ ਕਾਰਨ ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ ਜੱਦੀ ਸੂਬਿਆਂ ਵਿਚ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਖੰਨਾ ਸਟੇਸ਼ਨ ਤੋਂ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆ ਜਾਣ ਤਾਂ ਜੋ ਗਰੀਬ ਪ੍ਰਵਾਸੀ ਮਜ਼ਦੂਰ ਸਹੀ ਸਲਾਮਤ ਸਮੇਂ ਸਿਰ ਆਪਣੇ ਘਰ ਵਾਪਸੀ ਕਰ ਸਕਣ ਅਤੇ ਆਪਣੇ ਪਰਿਵਾਰ ਨੂੰ ਮਿਲ ਸਕਣ,

ਖੰਨਾ ਸ਼ਹਿਰਾਂ ਵਿਚ ਵੀ ਪ੍ਰਵਾਸੀ ਮਜਦੂਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਅਤੇ ਜਿਹੜੇ ਮਜਦੂਰਾਂ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਬੱਸਾਂ ਰਾਹੀ ਲੁਧਿਆਣਾ ਜਾਣਾ ਪੈਂਦਾ ਹੈ, ਜਿਸ ਨਾਲ ਸਰਕਾਰੀ ਮੁਲਾਜ਼ਮ ਦਾ ਵੀ ਕੰਮ ਦੁਗਣਾ ਵੱਧ ਜਾਦਾ ਹੈ, ਜੇਕਰ ਖੰਨਾ ਰੇਲਵੇ ਸਟੇਸ਼ਨ ਤੋਂ ਕੋਈ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇ ਤਾਂ ਜਿੱਥੇ ਪਰਵਾਸੀ ਮਜਦੂਰਾਂ ਨੂੰ ਤਾਂ ਲਾਭ ਹੋਵੇਗਾ, ਉਥੇ ਹੀ ਸਰਕਾਰੀ ਮੁਲਜ਼ਮਾਂ ਦਾ ਵੀ ਕੰਮ ਘੱਟ ਹੋ ਜਾਵੇਗਾ, ਇਨ੍ਹਾਂ ਰੇਲ ਗੱਡੀਆਂ ਵਿਚ ਮਜਦੂਰਾਂ ਲਈ ਖਾਣੇ ਅਤੇ ਪੀਣ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਜਸਵੰਤ ਸਿੰਘ, ਸੰਨੀ, ਸੋਹਣ ਸਹੋਤਾ, ਅਸ਼ੋਕ ਕੁਮਾਰ, ਸਨੀ ਸੇਤੀਆ, ਪੁਨੀਤ, ਗੈਰੀ ਆਦਿ ਹਾਜ਼ਰ ਸਨ।

Share This :

Leave a Reply