ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਤਿੰਨਾਂ ਟ੍ਰੇਨਾਂ ਦਾਨਾਪੁਰ, ਗੌਂਡਾ ਅਤੇ ਸੁਲਤਾਨਪੁਰ ਲਈ ਰਵਾਨਾ

ਅੰਮ੍ਰਿਤਸਰ (ਮੀਡੀਆ ਬਿਊਰੋ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਉਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ‘ਚ ਭੇਜਣ ਕੋਸ਼ਿਸ਼ ਤਹਿਤ ਅੱਜ ਅੰਮ੍ਰਿਤਸਰ ਤੋਂ ਦਾਨਾਪੁਰ (ਬਿਹਾਰ) ਲਈ ਰੇਲ ਗੱਡੀ 12 ਵਜੇ ਜਿਸ ਵਿਚ 1200 ਯਾਤਰੀ, ਅੰਮ੍ਰਿਤਸਰ ਤੋਂ ਗੌਂਡਾ (ਉੱਤਰ ਪ੍ਰਦੇਸ਼) ਲਈ ਤਿੰਨ ਵਜੇ ਜਿਸ ਵਿਚ 1145 ਯਾਤਰੀ ਅਤੇ ਅੰਮ੍ਰਿਤਸਰ ਤੋਂ ਸੁਲਤਾਨਪੁਰ (ਉੱਤਰ ਪ੍ਰਦੇਸ਼) ਲਈ ਸ਼ਾਮ 6 ਵਜੇ ਜਿਸ ਵਿਚ 1150 ਯਾਤਰੀ ਰਵਾਨਾ ਹੋਏ।

ਇਸ ਮੌਕੇ ਯਾਤਰੂਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤੱਕ ਸਾਰਾ ਪ੍ਰਬੰਧ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ। ਉਨਾਂ ਦੱਸਿਆ ਕਿ ਸਫਰ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਕਿਧਰੇ ਵੀ ਕੋਵਿਡ 19 ਤੋਂ ਪੀੜਤ ਨਾ ਹੋਵੇ, ਜਿਸ ਕਾਰਨ ਵਾਇਰਸ ਨੂੰ ਅੱਗੇ ਫੈਲਣ ਵਿਚ ਮਦਦ ਮਿਲੇ। ਇਸ ਮੌਕੇ ਤਹਿਸੀਲਦਾਰ ਵੀਰਕਰਨ ਸਿੰਘ ਢਿਲੋਂ , ਸ੍ਰੀ ਦਿਨੇਸ਼ ਕੁਮਾਰ , ਸ੍ਰੀ ਅਸੋਕ ਕੁਮਾਰ ਕਾਨੂੰਗੋ, ਸ੍ਰੀ ਸੁਨੀਲ ਕੁਮਾਰ, ਸ: ਪਰਸਨ ਸਿੰਘ, ਸ: ਅਰਵਿੰਦਰਪਾਲ ਸਿੰਘ ਵੀ ਹਾਜ਼ਰ ਸਨ।

Share This :

Leave a Reply