ਪੈਨਸਿਲਵਾਨੀਆ ਵਿਚ ਟਰਾਲੀ ਵਿਚੋਂ ਇਕ ਲੱਖ ਆਂਡੇ ਹੋਏ ਚੋਰੀ, ਮਾਮਲਾ ਜਾਂਚ ਅਧੀਨ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਸਟੋਰਾਂ ਉਪਰ ਆਂਡਿਆਂ ਦੀ
ਸਪਲਾਈ ਕਰਨ ਵਾਲੀ ਟਰਾਲੀ ਵਿਚੋਂ ਇਕ ਲੱਖ ਆਂਡੇ ਚੋਰੀ ਹੋ ਜਾਣ ਦੀ ਖਬਰ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਚੋਰੀ ਦੀ
ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਤੇ ਮਾਮਲਾ ਜਾਂਚ ਅਧੀਨ ਹੈ। ਅਧਿਕਾਰੀਆਂ ਅਨੁਸਾਰ ਬਰਡ ਫਲੂ ਕਾਰਨ
ਕੁਝ ਖੇਤਰਾਂ ਵਿਚ ਆਂਡਿਆਂ ਦੀ ਘਾਟ ਪੈਦਾ ਹੋ ਗਈ ਹੈ ਤੇ ਕੀਮਤਾਂ ਰਿਕਾਰਡ ਪੱਧਰ ਵੱਲ ਵਧ ਰਹੀਆਂ ਹਨ। ਪੈਨਸਿਲਵਾਨੀਆ
ਸਟੇਟ ਪੁਲਿਸ ਦੀ ਰਿਪੋਰਟ ਅਨੁਸਾਰ ਗਰੀਨਕੈਸਲ ਵਿਚ ਪੈਟ ਐਂਡ ਗੈਰੀ ਆਰਗੈਨਿਕਸ ਤੋਂ ਚੋਰੀ ਹੋਏ ਆਂਡਿਆਂ ਦੀ ਅਨੁਮਾਨਤ
ਕੀਮਤ 40000 ਡਾਲਰ ਹੈ। ਪੈਟ ਐਂਡ ਗੈਰੀ ਆਰਗੈਨਿਕਸ ਕੰਪਨੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਸਥਾਨਕ
ਅਧਿਕਾਰੀਆਂ ਨਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ। ਕੰਪਨੀ ਅਨੁਸਾਰ ਇਹ ਮਾਮਲਾ ਬਹੁਤ ਗੰਭੀਰ ਹੈ ਤੇ ਉਹ ਚਹੁੰਦੇ ਹਨ
ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

Share This :

Leave a Reply