ਸਾਰੇ ਸਾਲ ਦੀ ਸਖ਼ਤ ਮਿਹਨਤ ਦੇ ਉਹ ਦਿਨ ਮਤਲਬ ਪੇਪਰ ਜਿਨ੍ਹਾਂ ਤੋਂ ਮਾਪਿਆ ਅਤੇ ਅਧਿਆਪਕਾ ਨੇ ਜ਼ਿਆਦਾ ਉਮੀਦ ਰੱਖੀ ਹੁੰਦੀ ਹੈ।ਸਿਰਫ਼ ਮਾਪਿਆਂ ਦੀ ਗੱਲ ਨਹੀਂ ਬਲਕਿ ਬੱਚਿਆਂ ਇਨ੍ਹਾਂ ਪੇਪਰਾਂ ਨਾਲ ਅਧਿਆਪਕਾ ਦੀਆਂ ਵੀ ਬੱਚਿਆਂ ਪ੍ਰਤੀ ਵੱਡੀਆਂ ਆਸਾਂ ਜੁੜੀਆਂ ਹੁੰਦੀਆਂ ਹਨ।ਫੇਰ ਭਾਵੇਂ ਨਿੱਕੀ ਕਲਾਸ ਵਿੱਚ ਹੋਣ ਜਾਂ ਭਾਵੇਂ ਕਾਲਜ ਜਾਣ ਵੱਡੀਆਂ ਉਮਰਾਂ ਵਾਲੇ ਨੌਜਵਾਨ।ਕਿਉਂਕਿ ਜੇਕਰ ਫ਼ੀਸਾਂ ਅਤੇ ਪੜਾਈ ਦੀ ਗੱਲ ਵਿਚਾਰੀ ਜਾਵੇ ਤਾਂ ਜਿੰਨੀ ਭੂਮਿਕਾ ਬੱਚਿਆ ਦੀ ਪੜਾਈ ਪੜ੍ਹਨ ਵਿੱਚ ਹੁੰਦੀ ਹੈ ਉਨ੍ਹੀਂ ਹੀ ਭੂਮਿਕਾ ਮਿਹਨਤ ਨਾਲ ਕਮਾਏ ਪੈਸਿਆਂ ਰਾਹੀ ਸਕੂਲ ਫ਼ੀਸ ਟਿਊਸ਼ਨ ਫ਼ੀਸ ਅਤੇ ਨਾਲ ਹੀ ਬੱਚਿਆ ਨੂੰ ਪੜਾਈ ਲਈ ਟਾਈਮ ਦੇਣ ਵਾਲੇ ਮਾਪਿਆਂ ਦੀ ਅਤੇ ਚੰਗੀ ਸੋਚ ਵਾਲੇ ਅਧਿਆਪਕ ਦੀ ਜੋ ਸਿਰਫ਼ ਤਨਖ਼ਾਹ ਲਈ ਹੀ ਨਹੀਂ ਬਲਕਿ ਵਿਦਿਆਰਥੀਆ ਦੇ ਚੰਗੇ ਭਵਿੱਖ ਲਈ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਪੜਾਂਦੇ ਹਨ।ਵੈਸੇ ਤਾਂ ਅੱਜ ਕਲ ਜ਼ਿਆਦਾਤਰ ਮਾਪੇ ਟਿਊਸ਼ਨਾਂ ਤੇ ਨਿਰਭਰ ਹੋ ਗਏ ਹਨ ਪਰ ਕਈ ਮਾਪੇ ਅਜੇ ਵੀ ਟਿਊਸ਼ਨਾਂ ਦੇ ਨਾਲ ਨਾਲ ਆਪ ਵੀ ਪੜਾਉਣ ਲਈ ਤਰਜੀਹ ਦਿੰਦੇ ਹਨ।ਸਭ ਤੋ ਵੱਡਾ ਡਰ ਮਾਪਿਆਂ ਲਈ ਬੂਰੀ ਸੰਗਤ ਅਤੇ ਮੋਬਾਈਲਾਂ ਦੀ ਗ਼ਲਤ ਵਰਤੋਂ ਬਣਿਆ ਹੋਇਆ ਹੈ।ਜਿਸ ਦੇ ਸਿੱਟੇ ਵਜੋਂ ਬੱਚਿਆਂ ਨੂੰ ਖ਼ਾਸ ਤੌਰ ਤੇ ਪੇਪਰਾਂ ਵਿੱਚ ਮੋਬਾਈਲ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਬੂਰੀ ਸੰਗਤ ਤੋਂ ਬਚਾ ਕੇ ਰੱਖਣ ਲਈ ਜ਼ਿਆਦਾ ਸਮਾਂ ਪੜ੍ਹਨ ਲਈ ਹੀ ਕਿਹਾ ਜਾਂਦਾ ਹੈਂਪਰ ਜੇਕਰ ਡਾਕਟਰੀ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਮੁਤਾਬਿਕ ਪੜਾਈ,ਨੀਂਦ ਅਤੇ ਖੇਡ ਨੂੰ ਸਹੀ ਸਮਾਂ ਦੇਣਾ ਅੱਜ ਦੀ ਮੁੱਖ ਲੋੜ ਹੈ।ਇਸ ਲਈ ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣਾ ਬੱਚਿਆਂ ਦੇ ਵੱਡੇ ਭਵਿੱਖ ਤੇ ਜ਼ਿਆਦਾ ਅਸਰ ਕਰਦਾ ਹੈ।ਜਿਸ ਦੀ ਫਰਵਰੀ ਮਾਰਚ ਦੌਰਾਨ ਚੱਲ ਰਹੇ ਪੇਪਰਾਂ ਵਿੱਚ ਜ਼ਿਆਦਾ ਜ਼ਰੂਰਤ ਹੈ।
ਪੇਸ਼ਕਸ਼- ਪ੍ਰੀਤ ਰੰਧਾਵਾ ਪਟਿਆਲਾ