
1. ਅਨਾਰ ਦੇ ਪੱਤਿਆਂ ਦੇ ਰਸ ‘ਚ ਦੋ ਚਮਚੇ ਸ਼ੱਕਰ ਪਾ ਕੇ ਪੀਓ। ਦਸਤ ਬੰਦ ਹੋ ਜਾਣ ਹਨ।
2. ਦਸਤਾ ਦਾ ਆਉਣ ਤੇ ਰੋਟੀ ਨਾ ਖਾਓ, ਠੰਢੇ ਪਾਣੀ ‘ਚ ਅੱਧੇ ਨਿੰਬੂ ਦਾ ਰਸ, ਥੋੜ੍ਹੀ ਕਾਲੀ ਮਿਰਚ ਪਾ ਕੇ ਦਿਨ ‘ਚ 4-5 ਵਾਰ ਲਉ। ਦਸਤਾ ਦਾ ਆਉਣਾ ਬੰਦ ਹੋ ਜਾਵੇਗਾ।
3. ਦਸਤ ਲਗ ਜਾਣ ਤੇ ਸੌਂਫ ਨੂੰ ਘਿਓ ‘ਚ ਭੁੰਨ ਕੇ ਥੋੜੀ ਜਿਹੀ ਖੰਡ ਪਾਉ, ਇਹ ਮਿਸ਼ਰਨ ਸਵੇਰੇ ਸ਼ਾਮ ਵਰਤੇ ਦਸਤ ਰੁੱਕ ਜਾਣਗੇ।
4. ਦਾਲ-ਚੀਨੀ ਚੂਰਨ ਅਤੇ ਪਿਸਿਆ ਕੱਥਾ ਰਲਾ ਕੇ ਪਾਣੀ ਨਾਲ ਸਵੇਰੇ ਸ਼ਾਮ ਲਓ, ਬਦ-ਹਜ਼ਮੀ ਨਾਲ ਹੋਣ ਵਾਲੇ ਦਸਤ ਬੰਦ ਹੋ ਜਾਣਗੇ।
5. ਦਸਤ ਆਉਣ ਤੇ ਅਨਾਰ ਦਾ ਰਸ ਪੀਣਾ ਲਾਭਦਾਇਕ ਹੈ।

6. ਗੰਨੇ ਦਾ ਰਸ’ਚ ਅਨਾਰ ਦਾ ਰਸ ਪਾ ਕੇ ਪੇਵੋ, ਦਸਤ ਆਉਣ ਲਾਭਦਾਇਕ ਹੈ।
7. ਇਸ ਰੋਗ ‘ਚ ਅੰਬ ਦੀ ਗਿਟਕ ਪੀਹ ਕੇ ਲੱਸੀ ਨਾਲ ਖਾਓ, ਲਾਭਦਾਇਕ ਹੋਵੇਗਾ।
8. ਗਾਜਰ ਦਾ ਰਸ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਪੇਚਿਸ਼ ‘ਚ ਆਰਾਮ ਮਿਲਦਾ ਹੈ।
9. ਦਸਤ ਲੱਗੇ ਹੋਣ ਤਾਂ ਲੱਸੀ ਪੀਉ।
10. ਸੌਂਫ ਗਰਮ ਪਾਣੀ ‘ਚ ਉਬਾਲ ਕੇ ਪੁਣ ਲਵੋ। ਥੋੜਾ ਜਿਹਾ ਕਾਲਾ ਲੂਣ ਪਾ ਕੇ ਦੋ ਤਿੰਨ ਵਾਰੀ ਪੀਉ। ਪੇਚਿਸ਼ ਰੋਗ ‘ ਲਾਭ ਮਿਲਦਾ ਹੈ।
11. ਨਿੰਬੂ ਦੀ ਸ਼ਿਕੰਜਵੀ, ਗਲੂਕੋਜ਼ ਪੀਣਾ ਆਦਿ ਪੇਚਿਸ਼ ਰੋਗ ‘ਚ ਲਾਭਦਾਇਕ ਹੈ।
ਜੀਵਨਜੋਤ ਆਯੂਵੈਦਿਕ ਸਮਾਜ ਸੇਵੀ ਡਾ ਜਗਜੀਵਨ ਸਿੰਘ ਮੰਡੇਰ ਕਲਾਲਮਾਜਰਾ ਬਰਨਾਲਾ 9914092435




















