14 ਅਪਰੈਲ ਤੱਕ ਚੱਲੇਗਾ ਲਾਕਡਾਊਨ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕਰੋਨਾ ਵਾਇਰਸ(ਕੋਵਿਡ-19) ਦੀ ਰੋਕਥਾਮ ਕਰਨ ਲਈ ਪੂਰੇ ਭਾਰਤ ਵਿਚ 21 ਦਿਨ ਦੇ ਲਾਕਡਾਊਨ ਦਾ ਐਲਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਪੂਰੇ ਦੇਸ਼ ਦੇ ਟੀ ਵੀ, ਰੇਡੀਉ ਅਤੇ ਆਨ ਲਾਈਨ ਮੀਡੀਆ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਦੇ ਰੂਬਰੂ ਹੁੰਦੇ ਹੋਏ ਕੀਤਾ । ਸ੍ਰੀ ਮੋਦੀ ਨੇ ਕਿਹਾ ਬਹੁਤ ਗੰਭੀਰਤਾ ਨਾਲ ਦੇਸ਼ ਦਾ ਮਹੱਤਵਪੂਰਨ ਫੈਸਲਾ ਲੈਂਦੇ ਪੂਰੇ ਦੇਸ ਵਿਚ ਅੱਜ ਰਾਤ 12 ਵਜੇ ਤੋਂ 21 ਦਿਨ (ਤਿੰਨ ਹਫਤਿਆਂ) ਦਾ ਲਾਕਡਾਊਨ (ਕਰਫਿਊ) ਕੀਤਾ ਜਾ ਰਿਹਾ ਹੈ। ਆਪਣੇ ਸੰਬੋਧਨ ਵਿਚ ਉਹਨਾਂ ਕਿਹਾ ਕਿ ਆਣ ਵਾਲੇ 21 ਦਿਨ ਬਹੁਤ ਮਹੱਤਵਪੂਰਣ ਹੈ ਅਤੇ ਕਰੋਨਾ ਵਾਇਰਸ ਦਾ ਸਰਕਲ ਤੋੜਨ ਲਈ 21 ਦਿਨ ਬਹੁਤ ਜ਼ਰੂਰੀ ਹਨ ।
ਸ੍ਰੀ ਮੋਦੀ ਨੇ ਕਰੋਨਾ ਵਾਇਰਸ(ਕੋਵਿਡ-19) ਤੋਂ ਬਚਣ ਲਈ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਅਪੀਲ ਕੀਤੀ । ਉਨ੍ਹਾਂ ਨੇ ਇਕ ਸ਼ੋਸਲ ਮੀਡੀਆ ਦਾ ਇਕ ਬੈਨਰ ਵੀ ਦਿਖਾਉਂਦੇ ਕਿਹਾ ਕਿ ਕਰੋਨਾ ਦਾ ਮਤਲਬ ਹੈ ”ਕੋਈ ਰੋਡ ਪਰ ਨਾ ਨਿਕਲੋ ” । ਜੇ ਹੁਣ ਵੀ ਅਜੇ ਨਾ ਸੰਭਲੇ ਤਾਂ ਬਹੁਤ ਨੁਕਸਾਨ ਹੋ ਜਾਵੇਗਾ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣ ਦਾ ਇਕ ਕਦਮ ਵੀ ਕਰੋਨਾ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ । ਦੇਸ ਵਿਚ ਕਰੋਨਾ ਨਾਲ ਮੁਕਾਬਲਾ ਕਰਨ ਲਈ ਅਤੇ ਮੁਸ਼ਕਲ ਦੀ ਇਸ ਘੜੀ ਵਿਚ ਲੋਕਾਂ ਦੀ ਮਦਦ ਕਰਨ ਲਈ ਕੇਂਦਰ ਸਰਕਾਰ ਵੱਲੋ ਰਾਜਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ । ਕਰੋਨਾਂ (ਕੋਵਿਡ-19) ਨਾਲ ਪੀੜ੍ਹਤ ਲੋਕਾਂ ਦਾ ਜੀਵਨ ਬਚਾਉਣ ਲਈ ਅਤੇ ਸਿਹਤ ਮਹਿਕਮੇ ਨੂੰ ਮਜ਼ਬੂਤ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਸਮੂਹ ਦੇਸ ਵਾਸੀਆਂ ਨੂੰ ਇਸ ਚਣੌਤੀ ਵਾਲੇ ਸਮੇਂ ਵਿਚ ਅਫਵਾਹਾਂ, ਅੰਧ ਵਿਸ਼ਵਾਸ਼ਾਂ ਤੋਂ ਬਚਣ ਲਈ ਜਾਗਰੁਕ ਕੀਤਾ। ਉਹਨਾਂ ਕਿਹਾ ਕਿ ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖਦੇ ਹੋਏ ਹਰ ਦੇਸ ਵਾਸੀ ਮੁਸ਼ਕਲ ਸਮੇਂ ਵਿਚ ਆਤਮ ਵਿਸ਼ਵਾਸ਼ ਨਾਲ, ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਬਿਨਾਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਸਰਕਾਰ ਅਤੇ ਰਾਜ ਸਰਕਾਰਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ ।
ਫੋਟੋ ਕੈਪਸ਼ਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਦੇਸ਼ ਵਾਸੀਆਂ ਨੂੰ ਸੰਬੋਧਨ ਦੌਰਾਨ ਜਾਗਰੁਕ ਬੈਨਰ ਕਰੋਨਾ ਦਾ ਮਤਲਬ ਹੈ ”ਕੋਈ ਰੋਡ ਪਰ ਨਾ ਨਿਕਲੋ ” ਦਿਖਾਉਂਦੇ ਹੋਏ