ਸੰਗਰੂਰ/ ਪਟਿਆਲਾ (ਅਰਵਿੰਦਰ ਸਿੰਘ) ਵਿਸ਼ਵ ਪਧਰ ਤੇ ਫੈਲ ਰਹੀ ਮਹਾਮਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਸੰਗਰੂਰ ਜਿਲ੍ਹੇ ਦਾ ਪਿੰਡ ਤਕੀਪੁਰ ਅੱਜ ਰਾਤ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਨੇਕ ਉਪਰਾਲੇ ਵਿੱਚ ਪਿੰਡ ਦੀ ਪੰਚਾਇਤ, ਪੰਚ , ਨੰਬਰਦਾਰ, ਅਤੇ ਹੋਰ ਕਈ ਸਮਾਜ ਸੇਵੀ ਲੋਕਾਂ ਵਲੋਂ ਸਾਂਝੇ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡ ਦੇ ਮੌਦਵਾਰ ਵਿਅਕਤੀਆਂ ਨੇ ਪੰਜਾਬੀ ਮੀਡੀਆ ਯੂ.ਐਸ.ਏ ਅਦਾਰੇ ਦੇ ਪੱਤਰਕਾਰ ਅਰਵਿੰਦਰ ਸਿੰਘ ਨੂੰ ਫੋਨ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਦੇ ਚਾਰੇ ਰਸਤੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਹਨ। ਕਿਸੇ ਵੀ ਬਾਹਰਲੇ ਵਿਅਕਤੀ ਦਾ ਪਿੰਡ ਵਿੱਚ ਦਾਖਲ ਹੋਣਾ ਪੂਰੀ ਤਰ੍ਹਾਂ ਬੰਦ ਹੈ। ਇਥੋਂ ਤੱਕ ਕਿ ਪਿੰਡ ਵਿਚਲੇ ਲੋਕਾਂ ਨੂੰ ਕਿਸੇ ਵੀ ਰਿਸ਼ਤੇਦਾਰ ਦਾ ਪਿੰਡ ਵਿੱਚ ਦਾਖਲ ਨਾ ਹੋਣ ਬਾਰੇ ਫੋਨ ਤੇ ਰਿਸ਼ਤੇਦਾਰਾਂ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਗਈ ਹੈ। ਆਟਾ ਚੱਕੀ, ਹਰੀਆਂ ਸਬਜ਼ੀਆਂ ਆਦਿ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਧਰਮਿੰਦਰ ਸਿੰਘ, ਬਲਕਾਰ ਸਿੰਘ, ਕਾਲੀ ਖਾਨ, ਅਮ੍ਰਿਤਪਾਲ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸੁੱਖਾਂ ਸਿੰਘ, ਮਨਿਦਰ ਪਾਲ ਸਿੰਘ ਅਤੇ ਮਾਸਟਰ ਬਲਵਿੰਦਰ ਸਿੰਘ ਹਾਜਰ ਸਨ।
2020-04-02