ਪੁਲਿਸ ਵੱਲੋਂ ਸੀਨੀਅਰ ਪੁੱਤਰਕਾਰ ਦਾ ਦੁਰਵਿਵਹਾਰ ਨਿੰਦਣਯੋਗ : ਇਕੋਲਾਹਾ, ਮਾਂਗਟ

ਕਰਨੈਲ ਸਿੰਘ ਇਕੋਲਾਹਾ, ਹਰਬੰਸ ਮਾਂਗਟ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਤੇ ਉਘੇ ਲੇਖਕ ਦਵਿੰਦਰਪਾਲ ਸਿੰਘ ਨੂੰ ਡਿਊਟੀ ‘ਤੇ ਜਾਂਦਿਆਂ ਚੰਡੀਗੜ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੇ ਮਾੜੇ ਦੁਰਵਿਵਹਾਰ ਅਤੇ ਮਾਨਸਿਕ ਪ੍ਰੇਸ਼ਾਨ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਆਰ.ਐਸ.ਪੀ. ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਅਤੇ ਦੇਸ਼ ਪੰਜਾਬ ਮੋਰਚੇ ਦੇ ਕਨਵੀਨਰ ਹਰਬੰਸ ਸਿੰਘ ਮਾਂਗਟ ਨੇ ਕਿਹਾ ਕਿ ਜਦੋਂ ਸਮੁੱਚੇ ਦੇਸ਼ ਵਿੱਚ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਖਤ ਕਦਮ ਚੁੱਕੇ ਗਏ ਹਨ, ਉਥੇ ਸਿਹਤ ਕਰਮਚਾਰੀਆਂ, ਪੁਲਿਸ ਕਰਮਚਾਰੀਆਂ ਤੇ ਹੋਰ ਪ੍ਰਸ਼ਾਸ਼ਨ, ਸਫਾਈ ਕਰਮਚਾਰੀ ਅਤੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨਾਲ ਸਮੂਹ ਪੱਤਰਕਾਰ ਭਾਈਚਾਰੇ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੱਤਰਕਾਰ ਭਾਈਚਾਰਾ ਵੀ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਿੰਦਗੀ ਨੂੰ ਜੋਖ਼ਮ ‘ਚ ਪਾਉਂਦਿਆਂ ਜੂਝਾਰੂਆਂ ਵਾਂਗ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਸਰਕਾਰ ਦਾ ਮੁਹਰਲੀ ਕਤਾਰ ਵਿੱਚ ਖੜੋ ਕੇ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।

ਚੰਡੀਗੜ ਪੁਲਿਸ ਦੇ ਕੁੱਝ ਮੁਲਾਜ਼ਮਾਂ ਵੱਲੋਂ ਕਰਫਿਊ ਦੀ ਆੜ ਵਿੱਚ ਇਕ ਸੀਨੀਅਰ ਪੱਤਰਕਾਰ ਨੂੰ ਥਾਣੇ ਵਿਚ ਲਿਜਾ ਕੇ ਭੁੰਜੇ ਬਿਠਾਉਣਾ ਅਤੇ ਪਹਿਚਾਣ ਪੱਤਰ ਵੇਖ ਕੇ ਵੀ ਉਸ ਪੱਤਰਕਾਰ ਨੂੰ ਜ਼ਲੀਲ ਕਰਨਾ, ਮਾਨਸਿਕ ਪ੍ਰੇਸ਼ਾਨ ਕਰਨਾ ਚੰਡੀਗੜ ਪੁਲਿਸ ਦੇ ਐਸ.ਐਚ.ਓ. ਅਤੇ ਮੁਲਾਜ਼ਮਾਂ ਦੀ ਗਲਤੀ ਨਹੀਂ ਸਗੋਂ ਵੱਡਾ ਕਾਨੂੰਨੀ ਅਪਰਾਧ ਹੈ, ਜਿਸ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ, ਪਾਠਕਾਂ ਅਤੇ ਇਨਸਾਫਪਸੰਦ ਲੋਕਾਂ ਅੰਦਰ ਚੰਡੀਗੜ ਪੁਲਿਸ ਦੇ ਪ੍ਰਤੀ ਭਾਰੀ ਰੋਸ ਹੈ।

Share This :

2 Comments

  1. Very good

  2. ਕਰਨੈਲ ਸਿੰਘ ਜੀ good job

Leave a Reply