ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਸੂਦ) -ਜਿਲਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਰਫ਼ਿਊ ਦੌਰਾਨ ਪੂਰੀ ਤਨਦੇਹੀ ਨਾਲ ਡਿਊਟੀ ਦਿੱਤੀ ਜਾ ਰਹੀ ਹੈ , ਪਰ ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਆਪਣਾ ਖਿਆਲ ਰੱਖਣ ਤੇ ਲੋਕਾਂ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਤਾ ਜੋ ਉਹ ਆਪ ਇਸਦੀ ਲਪੇਟ ਚ ਆਉਣ ਤੋਂ ਬਚ ਸਕਣ , ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਐਸ ਪੀ ਡੀ ਫ਼ਤਹਿਗੜ੍ਹ ਸਾਹਿਬ ਹਰਪਾਲ ਸਿੰਘ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ , ਡੀ ਐਸ ਪੀ ਹੈੱਡਕੁਆਟਰ ਹਰਦੀਪ ਸਿੰਘ ਬੰਡੂਗਰ , ਡੀ ਐਸ ਪੀ ਹੰਸਰਾਜ ਨੇ ਸਰਹਿੰਦ ਵਿਖੇ ਪੁਲਿਸ ਮੁਲਾਜ਼ਮਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰਦਿਆ ਕੀਤਾ।
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਕਰਫ਼ਿਊ ਨੂੰ ਜਾਰੀ ਰੱਖਣ ਲਈ ਸਖ਼ਤ ਡਿਊਟੀ ਦਿੱਤੀ ਜਾ ਰਹੀ ਹੈ ਪਰ ਉਹ ਡਿਊਟੀ ਦੌਰਾਨ ਕਿਸੇ ਵੀ ਵਿਅਕਤੀ ਦੇ ਸੰਪਰਕ ਵਿਚ ਨਾ ਆਉਣ ਅਤੇ ਆਪਣੇ ਹੱਥ ਸਾਬਣ ਨਾਲ ਧੌਣ ਜਾਂ ਸੇਨੈਟਾਇਜ਼ਰ ਦਾ ਇਸਤੇਮਾਲ ਕਰਦੇ ਰਹਿਣ । ਉਨ੍ਹਾਂ ਕਿਹਾ ਕਿ ਡਿਊਟੀ ਤੋਂ ਬਾਅਦ ਵੀ ਜੇਕਰ ਕੋਈ ਮੁਲਾਜ਼ਮ ਆਪਣੇ ਘਰ ਵੀ ਜਾਦਾ ਹੈ ਤਾ ਉਹ ਕਿਸੇ ਚੀਜ਼ ਨੂੰ ਹੱਥ ਲਗਾਉਣ ਤੋਂ ਪਹਿਲਾ ਆਪਣੇ ਕੱਪੜਿਆ ਨੂੰ ਅਲੱਗ ਰੱਖੇ ਤੇ ਨਹਾਊਣ ਤੋਂ ਬਾਅਦ ਹੀ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ ਵਿਚ ਆਵੇ । ਐਸ ਪੀ ਡੀ ਹਰਪਾਲ ਸਿੰਘ ਨੇ ਮੁਲਾਜ਼ਮਾਂ ਦੀ ਸਲਾਘਾ ਕੀਤੀ ਕਿ ਉਹ ਹਰ ਰੋਜ਼ ਕੋਰੋਨਾਂ ਵਾਇਰਸ ਨੂੰ ਮਾਤ ਪਾਉਣ ਲਈ ਡਿਊਟੀ ਨਿਭਾ ਰਹੇ ਹਨ । ਇਸ ਮੌਕੇ ਥਾਣਾ ਸਰਹਿੰਦ ਦੇ ਇੰਚਾਰਜ਼ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਮੁਲਾਜ਼ਮ ਸੂਬਾ ਸਰਕਾਰ ਵਲੋਂ ਭੇਜੇ ਦਸਤਾਨਿਆ ਆਦਿ ਪਹਿਨ ਕੇ ਹੀ ਡਿਊਟੀ ਦਿੱਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਣਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਥਾਣੇਦਾਰ ਅਵਤਾਰ ਅਲੀ ,ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ ।