ਪਟਿਆਲਾ (ਅਰਵਿੰਦਰ ਜੋਸ਼ਨ) ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪੀਐਸਈਬੀ ਯੂਨਿਟ ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ ਅਤੇ ਪ੍ਰੈਸ ਸਕੱਤਰ ਅਸ਼ੋਕ ਕੁਮਾਰ ਵਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਦਸਿਆ ਕਿ ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰ/ਫੈਮਲੀ ਪੈਨਸ਼ਨਰ ਵਲੋਂ ਹਰ ਸਾਲ 30 ਅਪਰੈਲ ਤੱਕ ਸਬੰਧਤ ਪੈਨਸ਼ਨ ਅਧਿਕਾਰੀਆਂ ਕੋਲ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣੇ ਜੀਵਤ ਹੋਣ ਸਬੰਧੀ ਅਲਾਈਵ ਸਰਟੀਫੀਕੇਟ ਪੇਸ਼ ਕਰਨਾ ਜਰੂਰੀ ਹੈ। ਤਾਂ ਹੀ ਸਬੰਧਤ ਪੈਨਸ਼ਨਰ ਦੀ ਪੈਨਸ਼ਨ ਜਾਰੀ ਰੱਖੀ ਜਾਂਦੀ ਹੈ। ਇਸ ਸਾਲ ਕੋਵਿਡ19 ਦੀ ਮਹਾਮਾਰੀ ਕਾਰਣ ਪਾਵਰਕੌਮ ਵਲੋਂ ਸਰਟੀਫੀਕੇਟ ਪੇਸ਼ ਕਰਨ ਲਈ 31 ਮਈ ਤੱਕ ਵਾਧਾ ਕੀਤਾ ਗਿਆ ਹੈ।
ਫੈਡਰੇਸ਼ਨ ਆਗੂਆਂ ਦਸਿਆ ਕਿ ਕਈ ਪੈਨਸ਼ਨਰ, ਖਾਸ ਕਰਕੇ ਬਜ਼ੁਰਗ ਅਤੇ ਸਿਹਤ ਪਖੋਂ ਕਮਜ਼ੋਰ ਜੀਵਤ ਸਰਟੀਫੀਕੇਟ ਪੇਸ਼ ਕਰਨ ਲਈ ਖੁਦ ਪੈਨਸ਼ਨ ਅਧਿਕਾਰੀਆਂ ਕੋਲ ਪੇਸ਼ ਹੋਣ ਦੀ ਸਥਿਤੀ ਵਿਚ ਨਹੀਂ ਹੁੰਦੇ। ਬਹੁਤ ਸਾਰੇ ਮੁਲਾਜ਼ਮ ਆਪਣੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰਾਂ ਨਾਲ ਪੈਨਸ਼ਨ ਅਥਾਰਟੀ ਤੋਂ ਦੁਰਾਡੇ ਰਹਿੰਦੇ ਹਨ, ਉਹਨਾਂ ਲਈ ਵੀ ਜੀਵਤ ਹੋਣ ਬਾਰੇ ਸਰਟੀਫੀਕੇਟ ਲਈ ਪੈਨਸ਼ਨ ਅਧਿਕਾਰੀਆਂ ਕੋਲ ਖੁਦ ਪੇਸ਼ ਹੋਣਾ ਬੇਲੋੜੀ ਅਸੁਵਿਧਾ ਦਾ ਕਾਰਨ ਬਣਦਾ ਹੈ।ਇਨ੍ਹਾਂ ਮੁਸ਼ਕਲਾਂ ਕਾਰਣ ਭਾਰਤ ਸਰਕਾਰ ਦੁਆਰਾ ਜੀਵਨ ਪ੍ਰਮਾਣੌ ਐਪ/ਵੈਬਸਾਈਟ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ ਜਿਸ ਰਾਹੀਂ ਪੈਨਸ਼ਨਰ ਦੁਆਰਾ ਖੁਦ ਪੇਸ਼ ਹੋਣ ਦੀ ਬਜਾਏ ਆਨਲਾਈਨ ਜੀਵਤ ਸਰਟੀਫੀਕੇਟ ਜਮਾਂ ਕਰਵਾਇਆ ਜਾ ਸਕਦਾ ਹੈ।






















