ਪਹਿਲ ਦੇ ਆਧਾਰ ਤੇ ਹੌਵੇ ਸਾਮਾਨ ਵਿਕਰੇਤਾਵਾਂ ਦੀ ਸਕਰੀਨਿੰਗ – ਤੇਜਿੰਦਰ ਮਹਿਤਾ

ਪਟਿਆਲਾ(ਅਰਵਿੰਦਰ ਸਿੰਘ) ਡੀਸੀ ਕੁਮਾਰ ਅਮਿਤ ਵਲੋਂ ਜਾਰੀ ਆਦੇਸ਼ ਸ਼ਹਿਰ ਚ ਇਲਾਕਾ ਨਿਵਾਸਿਆਂ ਦੀ ਸਕਰੀਨਿੰਗ ਇਕ ਬਹੁਤ ਹੀ ਸ਼ਲਾਂਘਾਯੌਗ ਪਹਿਲ ਹੈ। ਇਸ ਤੇ ਆਪਣੇ ਵਿਚਾਰ ਰਖਦਿਆਂ ਆਮ ਆਦਮੀ ਪਾਰਟੀ  ਦੇ ਜਿਲਾ ਸ਼ਹਰੀ ਪਰਧਾਨ ਤੇਜਿੰਦਰ ਮੇਹਤਾ ਨੇ ਕਿਹਾ ਕਿ ਸ਼ਹਿਰ ਚ ਲੌਕਾਂ ਦੀ ਸੇਹਤ ਨੂੰ ਲੈ ਕੇ ਕੀਤੀ ਜਾਣ ਵਾਲੀ ਸਕਰੀਨਿੰਗ ਇਕ ਬਹੁਤ ਚੰਗੀ ਪਹਿਲ ਹੈ। ਜਿਸ ਤੇ ਉਨਾਂ ਪਰਸ਼ਾਸਨ ਅਤੇ ਸੇਹਤ ਵਿਭਾਗ ਤੌਂ ਮੰਗ ਕੀਤੀ ਕਿ ਸ਼ਹਿਰ ਚ ਸਭ ਤੌਂ ਪਹਿਲਾਂ ਸਾਮਾਨ ਵਿਕਰੇਤਾਵਾਂ ਦੀ ਸਕਰੀਨਿੰਗ ਕੀਤੀ ਜਾਵੇ, ਤਾਕਿ ਸ਼ਕੀ ਵਿਕਤੀਆਂ ਨੂੰ ਸਮੇਂ ਰਹਿੰਦਿਆਂ ਕੰਟਰੌਲ ਕੀਤਾ ਜਾ ਸਕੇ।

ਤੇਜਿੰਦਰ ਮੇਹਤਾ ਨੇ ਅਗੇ ਕਿਹਾ ਕਿ ਕਰਫਿਊ ਸਮੇਂ ਦੌਰਾਨ ਸ਼ਹਿਰ ਚ ਫਲ, ਸਬਜੀ, ਕਰਿਆਨਾ ਸਾਮਾਨ ਵਿਕਰੇਤਾਵਾਂ ਨੂੰ ਲੈ ਕੇ ਕੁਝ ਜਰੂਰੀ ਸਾਮਾਨ ਵਿਕਰੇਤਾਵਾਂ ਦੀ ਖਰੀਦੌ ਫਰੌਖਤ ਲਈ ਛੂਟ ਪਰਦਾਨ ਕੀਤੀ ਗਈ ਹੈ। ਜਿਨਾਂ ਦੇ ਸੰਪਰਕ ਚ ਹਰ ਕੌਈ ਆਉਂਦਾ ਹੈ। ਇਸ ਲਈ ਇਸ ਗਲ ਤੌਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਨਾਂ ਵਿਕਰੇਤਾਵਾਂ ਦੀ ਪਰਸ਼ਾਸਨ ਅਤੇ ਸੇਹਤ ਵਿਭਾਗ ਵਲੌਂ ਪਹਿਲ ਦੇ ਆਧਾਰ ਤੇ ਸਕਰੀਨਿੰਗ ਕੀਤੀ ਜਾਵੇ, ਤਾਕਿ ਸਮੇਂ ਰਹਿੰਦਿਆਂ ਮਹਾਮਾਰੀ ਤੇ ਕੰਟਰੌਲ ਕੀਤਾ ਜਾ ਸਕੇ। ਤੇਜਿੰਦਰ ਮੇਹਤਾ ਨੇ ਅਗੇ ਕਿਹਾ ਕਿ ਸਮੇਂ ਦੀ ਜਰੂਰਤ ਹੈ ਕਿ ਲੋਕ ਘਰਾਂ ਚ ਬਣੇ ਰਹਿਣ, ਤਾਕਿ ਇਸ ਮਹਾਮਾਰੀ ਦੀ ਚੇਨ ਨੂੰ ਤੇੜਿਆ ਜਾ ਸਕੇ। ਜਿਸ ਲਈ ਲੌਕ ਪਰਸ਼ਾਸਨ ਅਤੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰ ਖੁਦ ਨੂੰ ਅਤੇ ਨਜਦੀਕੀ ਲੌਕਾਂ ਨੂੰ ਸੁਰਖਿਅਤ ਕੀਤਾ ਜਾ ਸਕੇ।

Share This :

Leave a Reply