ਪਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਦੀ ਮੌਤ ਉਪਰੰਤ ਅਮਰੀਕਾ ਵਿਚ ਜੋਰਦਾਰ ਪ੍ਰਦਰਸ਼ਨ

ਅਮਰੀਕਾ ਵਿੱਚ ਪੁਲਿਸ ਹਿਰਾਸਤ’ ਚ ਕਾਲੇ ਵਿਅਕਤੀ ਦੀ ਮੌਤ ਹੋਣ ਉਪਰੰਤ ਵੱਖ ਵੱਖ ਸਥਾਨਾਂ ‘ਤੇ ਜੋਰਦਾਰ ਪ੍ਰਦਰਸ਼ਨ।

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੁਲਿਸ ਹਿਰਾਸਤ ਵਿਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਮੌਤ ਹੋਣ ਉਪਰੰਤ ਮਿਨੀਏਪੋਲਿਸ ਤੇ ਨਿਊਯਾਰਕ ਸ਼ਹਿਰ ਸਮੇਤ ਅਮਰੀਕਾ ਦੇ ਹੋਰ ਸਥਾਨਾਂ ‘ਤੇ ਜੋਰਦਾਰ ਪ੍ਰਦਰਸ਼ਨ ਹੋਏ ਹਨ। ਮਿਨੀਏਪੋਲਿਸ ਵਿਚ ਹਜਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਅੰਦਰਲੇ ਖੇਤਰ ਵਿਚਦੀ ਰੈਲੀ ਕੱਢੀ ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨਕਾਰੀ ” ਨਿਆਂ ਨਹੀਂ- ਸ਼ਾਂਤੀ ਵੀ ਨਹੀਂ’ ਵਰਗੇ ਨਾਹਰੇ ਲਾ ਰਹੇ ਸਨ।

ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮਾ ਚਲਾਇਆ ਜਾਵੇ। ਹੈਨਪਿਨ ਕਾਊਂਟੀ ਸਰਕਾਰੀ ਸੈਂਟਰ ਵਿਚ ਬੁਲਾਰਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਲੇ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਸਥਾਨਕ ਕਾਰਕੁੰਨ ਮੈਲ ਰੀਵਸ ਨੇ ਲੋਕਾਂ ਨੂੰ ਅਮਨ ਬਣਾਈ ਰਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਦੀ ਬਰਬਰਤਾ ਤੋਂ ਧਿਆਨ ਲਾਂਭੇ ਕਰਨ ਲਈ ਉਹ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਲਈ ਉਕਸਾ ਰਹੀ ਹੈ। ਉਨਾਂ ਕਿਹਾ ਕਿ ਪੁਲਿਸ ਪਸ਼ੂਆਂ ਵਾਂਗ ਵਿਵਹਾਰ ਕਰਦੀ ਹੈ ਤੇ ਸਾਨੂੰ ਪਸ਼ੂ ਸਮਝਦੀ ਹੈ। ਪ੍ਰਦਰਸ਼ਨਕਾਰੀਆਂ ਨੂੰ ਸੈਂਟਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਭਾਰੀ ਤਾਦਾਤ ਵਿਚ ਪੁਲਿਸ ਤਾਇਨਾਤ ਸੀ।

Share This :

Leave a Reply