ਪਟਿਆਲਾ (ਅਰਵਿੰਦਰ ਸਿੰਘ) ਸ਼ਹਿਰ ਦੇ ਪ੍ਰਸਿਧ ਸਿੱਧ ਬਾਬਾ ਬਾਲਕ ਨਾਥ ਮੰਦਰਵੱਡੀ ਨਦੀ ਪਾਰ ਵਿਖੇ ਹਰ ਸਾਲ ਦੀ ਤਰ੍ਹਾਂ 10ਵੀਂ ਧਾਰਮਿਕ ਯਾਤਰਾ ਲਈ ਸਿੱਧ ਬਾਬਾ ਬਾਲਕ ਨਾਥ ਮੰਦਰ ਸਾਹਤਲਾਈਆਂ ਹਿਮਾਚਲ ਪ੍ਰਦੇਸ਼ ਅਤੇ ਪੀਰ ਨਿਗਾਹੇ ਲਈ ਤਿੰਨ ਬੱਸਾ ਚ ਪਟਿਆਲਾ ਤੋਂ ਸੰਗਤ ਰਵਾਨਾ ਹੋਈ ਇਹ ਜਾਣਕਾਰੀ ਦਿੰਦਿਆਂ ਮੰਦਰ ਦੇ ਸੇਵਾਦਾਰ ਸੰਜੀਵ ਰਾਣਾ ਨੇ ਦੱਸਿਆ ਕਿ ਬੱਸਾ ਦੇ ਕਾਫਲੇ ਨੂੰ ਰਵਾਨਾ ਕਰਨ ਲਈ ਵਾਰਡ ਨੰ.22 ਦੇ ਐਮ.ਸੀ. ਰੇਖਾ ਰਾਣਾ ਅਤੇ ਇਪਰੂਮੈਂਟ ਟਰਸਟ ਪਟਿਆਲਾ ਦੇ ਚੇਅਰਮੈਨ ਸੰਤ ਲਾਲ ਬਾਂਗਾ ਨੇ ਧਾਰਮਿਕ ਰੀਤੀ ਰਿਵਾਜਾਂ ਨਾਲ ਨਾਰੀਅਲ ਤੋੜ ਕੇ ਤਿੰਨ ਬੱਸਾਂ ਨੂੰ ਰਵਾਨਾ ਕੀਤਾ ਸੰਗਤ ਦੇ ਇੱਕਠ ਨੂੰ ਸੰਬੋਧਿਨ ਕਰਦਿਆਂ ਚੇਅਰਮੈਨ ਸੰਤ ਲਾਲ ਬਾਂਗਾ ਨੇ ਕਿਹਾ ਕਿ ਹਰ ਇਨਸਾਨ ਨੂੰ ਧਾਰਮਿਕ ਗੁਰੂਆਂ ਪੀਰਾਂ ਦੇ ਦਰਸ਼ਨ ਕਰਨ ਲਈ ਧਾਰਮਿਕ ਅਸਥਾਨਾਂ ਤੇ ਜਾਣਾ ਚਾਹੀਦਾ ਹੈ ਅਤੇ ਕੀਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਆਪਣੀ ਜਿੰਦਗੀ ਵਿਚ ਧਾਰਨਾ ਚਾਹੀਦਾ ਹੈ। ਜਿੱਥੇ ਜਾ ਕੇ ਆਤਮਾ ਨੂੰ ਪ੍ਰਭੂ ਦੇ ਨਾਮ ਦੀ ਸੰਤੁਸਟੀ ਮਿਲਦੀ ਹੈ । ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਸੰਜੀਵ ਰਾਣਾ ਨੇ ਦੱਸਿਆ ਕਿ 29 ਮਾਰਚ ਦਿਨ ਐਤਵਾਰ ਨੂੰ ਸਿੱਧ ਬਾਬਾ ਬਾਲਕ ਨਾਥ ਮੰਦਰ ਵੱਡੀ ਨਦੀ ਪਾਰ ਪਟਿਆਲਾ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਅਤੇ ਮੰਦਰ ਵਿਚ ਨਵੇਂ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 29 ਮਾਰਚ ਨੂੰ ਸਵੇਰੇ 10 ਤੋ 3 ਵਜੇ ਤਕ ਧਾਰਮਿਕ ਭਜਨ ਕੀਰਤਨ ਹੋਵੇਗਾ। ਇਸ ਮੌਕੇ ਬਾਬ ਰਜਿੰਦਰ ਕੁਮਾਰ, ਵੱਡੀ ਨਦੀ ਪਾਰ ਪਟਿਆਲਾ, ਬਾਬਾ ਦਵਿੰਦਰ ਸਿੰਘ ਰੋਣੀ ਵਾਲੇ, ਅਮਰੀਕ ਸਿੰਘ ਰੋਣੀ, ਰੀਨਾਂ ਰਾਣਾ, ਸਿਆਮ ਲਾਲ, ਪ੍ਰਵੀਨ ਰਾਣਾ, ਗੋਤਮ ਰਜਿੰਦਰ ਰਿੰਪੀ, ਲਲਿਤ ਸ਼ਰਮਾ, ਮਨੀਸ਼ ਰਾਣਾ, ਮਹੇਸ਼ ਰਾਣਾ, ਕਸ਼ਮੀਰੀ ਲਾਲ, ਹਰਨੇਕ ਮਹਿਲ,ਰੇਣੂ ਬਾਲਾ, ਐਮ.ਸੀ. ਰੇਖਾ ਰਾਣਾ ਨੇ ਯਾਤਰਾ ਤੇ ਜਾਣ ਵਾਲੇ ਸਰਧਾਲੂਆਂ ਲਈ ਲੰਗਰ ਦੀ ਸੇਵਾ ਕੀਤੀ।
2020-03-12