ਪਟਿਆਲਾ(ਅਰਵਿੰਦਰ ਜੋਸ਼ਨ) ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਪੰਜਾਬ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਸਟਾਫ ਮੈਂਬਰਾਂ ਵੱਲੋਂ ਜਿੱਥੇ ਪਹਿਲਾਂ ਤੋਂ ਹੀ ਆਮ ਪਬਲਿਕ ਬਜੁਰਗਾਂ ਅਤੇ ਬੱਚਿਆਂ ਲਈ ਜਰੂਰਤਮੰਦ ਵਸਤਾਂ ਦਿੱਤੀਆਂ ਜਾ ਰਹੀਆਂ ਹਨ।
ਉੱਥੇ ਇਸ ਮਹਾਂਮਾਰੀ ਤੋਂ ਬਚਾਅ ਲਈ ਵੱਖ—ਵੱਖ ਥਾਵਾਂ ਤੇ ਮਾਸਕ ਵੰਡ ਕੇ ਬਚਾਅ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਮੈਡਮ ਮਨਚੰਦਾ ਵੱਲੋਂ ਮਜਦੂਰ ਵਰਗ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕੀ—ਕੀ ਧਿਆਨ ਰੱਖਣਯੋਗ ਗੱਲਾਂ ਹਨ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਜਦੂਰਾਂ ਨੂੰ ਇਸ ਸਥਿਤੀ ਤੋਂ ਬਚਣ ਲਈ ਹੋਈ ਘਬਰਾਹਟ ਬੇਚੈਨੀ ਤੇ ਡਿਪਰੈਸ਼ਨ ਜਿਹੀਆਂ ਸਮੱਸਿਆਵਾਂ ਤੋਂ ਬਾਹਰ ਕਿਵੇਂ ਨਿਕਲਣਾ ਹੈ ਇਸ ਬਾਰੇ ਵੀ ਦੱਸਿਆ। ਇਸ ਮੌਕੇ ਪੈਟਰਨ ਸ੍ਰੀ ਵਿਜੈ ਗੋਇਲ ਜੀ ਨੇ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਪੰਜਾਬ ਰੈੱਡ ਕਰਾਸ ਦੇ ਇਹ ਉਪਰਾਲੇ ਲਗਾਤਾਰ ਜਾਰੀ ਹਨ। ਸਟਾਫ ਪ੍ਰੋਜੈਕਟ ਡਾਇਰੈਕਟਰ ਮੈਡਮ ਮਨਚੰਦਾ ਦੀ ਰਹਿਨੁਮਾਈ ਹੇਠ ਲਗਾਤਾਰ ਗਤੀਵਿਧੀਆਂ ਕਰਦਾ ਆ ਰਿਹਾ ਹੈ। ਪੈਟਰਨ ਸ੍ਰੀ ਪਵਨ ਕੁਮਾਰ ਬਾਂਸਲ ਜੀ ਵੀ ਹਾਜ਼ਰ ਹੋਏ। ਰੈੱਡ ਕਰਾਸ ਦੇ ਪੰਕਜ ਰਾਏ ਜੀਵਨ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਸ਼ਾਮਲ ਹੋਏ।