ਬੇਕਰਸਫੀਲਡ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਬੇਕਰਸਫੀਲਡ ਨਿਵਾਸੀ ਉੱਘੇ ਸਮਾਜਸੇਵੀ ਨੰਬਰਦਾਰ ਜਗਤਾਰ ਸਿੰਘ ਗਿੱਲ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਗੁਰਦਿਆਲ ਕੌਰ ਗਿੱਲ (87) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।
ਉਹਨਾਂ ਦਾ ਪਿਛਲਾ ਪਿੰਡ ਢੁਡੀਕੇ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ, ਅਤੇ ਉਹ ਸਵ. ਸਮਾਜਸੇਵੀ ਮਹਿੰਦਰ ਸਿੰਘ ਗਿੱਲ ਦੀ ਧਰਮ ਪਤਨੀ ਸਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 30 ਮਈ ਦਿਨ ਸ਼ਨੀਵਾਰ ਨੂੰ ਗਰੀਨ-ਲਾਨ ਫਿਊਨਰਲ ਹੋਂਮ ਬੇਕਰਸਫੀਲਡ (99 ਅਤੇ ਪੈਨਮਾਂ ਲੇਨ) ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਟਾਈਨ ਰੋਡ ਬੇਕਰਸਫੀਲਡ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਤੁਸੀਂ ਉਹਨਾਂ ਦੇ ਸਪੁੱਤਰ ਨੰਬਰਦਾਰ ਜਗਤਾਰ ਸਿੰਘ ਗਿੱਲ ਨਾਲ (661) 900-7466, ਪ੍ਰੀਤਮ ਸਿੰਘ ਗਿੱਲ (ਪੀਤਾ) (661) 201-6537 ਜਾਂ ਤਲਵਿੰਦਰ ਸਿੰਘ ਗਿੱਲ (ਢੁੱਡੀ) (661) 201-5696 ‘ਤੇ ਸੰਪਰਕ ਕਰ ਸਕਦੇ ਹੋ।