ਨੋਵਲ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਹਸਪਤਾਲ ਖੰਨਾ ਵੱਲੋਂ ਇੱਕ ਮੌਕ ਡਰਿੱਲ ਕੀਤੀ

ਖੰਨਾ (ਰਵਿੰਦਰ ਸਿੰਘ ਢਿੱਲੋਂ ) ਸਿਵਲ ਹਸਪਤਾਲ ਖੰਨਾ ਵੱਲੋਂ ਨੋਵਲ ਕੋਰੋਨਾ ਵਾਇਰਸ ਬਿਮਾਰੀ ਨੂੰ ਫੈਲਣ  ਅਤੇ ਉਸ ਦੇ ਕਾਰਨ ਹੋਣ ਵਾਲੇ ਰੋਗ ਅਤੇ ਮੌਤ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਕਲਸਟਰ ਨਿਯੰਤਰਣ ਲਈ, ਕੀਤੀ ਜਾਣ ਵਾਲੀ ਕਾਰਵਾਈ ਦੀ ਤਿਆਰੀ ਦੇ ਹਿੱਸੇ ਵਜੋਂ ਸਿਵਲ ਹਸਪਤਾਲ ਖੰਨਾ ਵੱਲੋਂ ਇੱਕ ਮੌਕ ਡਰਿੱਲ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਡਾ: ਰਾਜਿੰਦਰ ਗੁਲਾਟੀ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਕੀਤੀ ਗਈ ਮੌਕ ਡਰਿੱਲ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਕੰਟੇਨਮੈਂਟ ਯੋਜਨਾ ‘ਤੇ ਅਧਾਰਤ ਸੀ। ਡਾ. ਗੁਲਾਟੀ ਨੇ ਅੱਗੇ ਕਿਹਾ ਕਿ ਜਦੋਂ ਵੀ ਸਕਾਰਾਤਮਕ ਕੇਸ ਦੀ ਪਛਾਣ ਹੋ ਜਾਂਦੀ ਹੈ, ਤੇ ਕਾਰਵਾਈ ਦੀ ਲੜੀ ਸ਼ੁਰੂ ਕੀਤੀ ਜਾਂਦੀ ਹੈ I ਸਬ ਡਵੀਜ਼ਨਲ ਮੈਜਿਸਟਰੇਟ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ  ਸਿਵਲ ਹਸਪਤਾਲ ਖੰਨਾ ਤੋਂ ਡਾ: ਹਰਬਿੰਦਰ ਸਿੰਘ ਦੀ ਅਗਵਾਈ ਹੇਠ ਰੈਪਿਡ ਰਿਸਪਾਂਸ ਟੀਮ ਅਤੇ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਦੀ ਤੁਰੰਤ ਇੱਕ ਮੀਟਿੰਗ ਸੱਦੀ ਗਈ ਅਤੇ ਕੰਟੇਨਮੈਂਟ ਜ਼ੋਨ (ਜੋ ਕਿ ਇਸ ਕੇਸ ਵਿੱਚ ਪੇਂਡੂ ਖੇਤਰ ਸੀ) ਦੀ ਮੈਪਿੰਗ ਕੀਤੀ ਗਈ। ਮੌਕ ਡਰਿੱਲ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦਾ ਮੁੱਖ ਉਦੇਸ਼, ਭੂਗੋਲਿਕ ਖੇਤਰ ਵਿੱਚ ਬਿਮਾਰੀ ਨੂੰ ਜਲਦੀ ਪਛਾਣ ਕੇ, ਸੰਚਾਰਣ ਦੀ ਲੜੀ ਨੂੰ ਤੋੜਨਾ ਅਤੇ ਇਸ ਤਰ੍ਹਾਂ ਨਵੇਂ ਖੇਤਰਾਂ ਵਿੱਚ ਫੈਲਣ ਨੂੰ ਰੋਕਣਾ  ਹੈ l ਡਾ: ਗੁਲਾਟੀ ਨੇ ਕਿਹਾ ਕਿ ਮੌਜੂਦਾ ਅਭਿਆਸ ਇਕ ਤਾਲਮੇਲ ਵਾਲਾ ਉਪਰਾਲਾ ਸੀ ਜਿਸ ਨੂੰ ਲਗਭਗ 5 ਘੰਟੇ ਲੱਗ ਗਏ ਅਤੇ ਡੀਐਸਪੀ ਹੈਡਕੁਆਟਰ ਸ੍ਰੀ ਸ਼ਮਸ਼ੇਰ ਸਿੰਘ ਦਾ ਯੋਗਦਾਨ ਇਸ ਮੌਕ ਡਰਿੱਲ ਵਿਚ  ਪ੍ਰਸੰਸਾਯੋਗ  ਰਿਹਾ I

Share This :

Leave a Reply