ਨਾਭਾ ਵਿਖੇ ਸਫ਼ਾਈ ਕਰਮਚਾਰੀਆਂ ਨੂੰ ਸਾਬਕਾ ਕੋਸਲਰ ਭਾਟੀਆ ਵੱਲੋਂ ਕੀਤਾ ਗਿਆ ਸਨਮਾਨਿਤ

ਨਾਭਾ ( ਤਰੁਣ ਮਹਿਤਾ)  ਕਰੋਨਾ ਮਹਾਂਮਾਰੀ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਸਫ਼ਾਈ  ਕਰਮਚਾਰੀਆਂ  ਦਾ  ਬਹੁਤ  ਵੱਡਾ ਯੋਗਦਾਨ ਹੈ। ਇਸੇ ਤਹਿਤ ਨਗਰ ਕੌਂਸਲ ਨਾਭਾ ਵਿੱਚ ਵੀ ਸਫਾਈ ਕਰਮਚਾਰੀਆਂ  ਵਲੋ  ਆਪਣੀ ਡਿਊਟੀ ਬਹੁਤ ਹੀ ਲਗਨ ਅਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਦੀ ਇਸ ਡਿਊਟੀ ਨੂੰ ਸਲਾਮ ਕਰਦੇ ਹੋਏ ਮਹੁੱਲਾ ਕਰਤਾਰਪੁਰਾ ਦੇ ਸਾਬਕਾ ਕੋਸਲਰ  ਨਰਿੰਦਰਜੀਤ ਸਿੰਘ ਭਾਟੀਆ ਵੱਲੋਂ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਨਰਿੰਦਰਜੀਤ ਸਿੰਘ ਭਾਟੀਆਂ ਨੇ ਕਿਹਾ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ  ਇਨ੍ਹਾਂ ਸਫਾਈ ਕਰਮਚਾਰੀਆ  ਦੀ ਸੇਵਾ ਬਹੁਤ ਹੀ ਵੱਡੀ ਸੇਵਾ ਹੈ। ਇਹ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾ ਸਮਾਜ਼ ਦੀ ਸੇਵਾ ਕਰ ਰਹੇ ਹਨ। ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ। ਕਿ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਇੱਕ ਮਹੀਨੇ ਦੀ  ਤਨਖਾਹ ਅਲੱਗ ਤੋਂ  ਦਿੱਤੀ ਜਾਵੇ । ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੇਦ ਪ੍ਰਕਾਸ਼ ਕਾਲੀ ਨੇ ਕਿਹਾ ਕਿ ਅੱਜ ਜੋ ਸਾਡਾ  ਸਨਮਾਨ ਕੀਤਾਂ ਗਿਆ ਹੈ। ਅਸੀਂ ਨਰਿੰਦਰਜੀਤ ਸਿੰਘ ਭਾਟੀਆ ਜੀ ਦੇ ਬਹੁਤ ਹੀ ਧੰਨਵਾਦੀ ਹਾਂ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਪ੍ਰਧਾਨ ਵੇਦ ਪ੍ਰਕਾਸ਼ ਕਾਲ਼ੀ, ਤੇਜ਼ਾ ਸਿੰਘ ਸੈਨਟਰੀ ਸੁਪਰਵਾਈਜ਼ਰ ਨਗਰ ਕੌਂਸਲ ਨਾਭਾ, ਟੇਕਪਾਲ ਸਿੰਘ ਭਾਟੀਆ,ਗੈਰੀ ਭਾਟੀਆ,ਅਤਵਾਰੀ ਗਾਗਟ, ਨਰੇਸ਼ ਮੱਟੂ, ਰਜੇਸ਼ ਹੰਸ, ਸੰਨੀ ਹੰਸ, ਸਵਰਨਾਂ ਰਾਣੀ, ਮੱਧੂ ਰਾਣੀ, ਆਦਿ ਹਾਜ਼ਰ ਸਨ।

Share This :

Leave a Reply