ਨਾਭਾ 29 ਮਾਰਚ (ਤਰੁਣ ਮਹਿਤਾ) ਵਿਸ਼ਵ ਭਰ ਵਿੱਚ ਚੱਲ ਰਹੀ ਮਹਾਂਮਾਰੀ ਕਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਬੀਤੀ ਰਾਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ 37 ਕੈਦੀ ਰਿਹਾਅ ਕਰ ਦਿੱਤੇ ਗਏ । ,ਇਹ ਸਾਰੇ ਅੰਡਰ ਟਰਾਇਲ ਹਨ।
ਜੇਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ 45 ਕੈਦੀਆਂ ਦੀ ਲਿਸਟ ਆਈ ਸੀ। ਜਿਸ ਵਿੱਚੋਂ 8 ਨੂੰ ਕੁਝ ਤਕਨੀਕੀ ਕਾਰਨਾਂ ਕਰਕੇ ਨਹੀਂ ਛੱਡਿਆ ਜਾ ਸਕਿਆ।ਇਹ ਰਿਹਾਈ 6 ਹਫਤਿਆਂ ਲਈ ਹੈ।