ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ) ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਤੋਂ ਦਿਲ ਦੇ ਹਾਲਾਤ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵੱਡੇ ਭਰਾ ਨੇ ਛੋਟੇ ਭਰਾ ਰਣਜੀਤ ਸਿੰਘ ਨੂੰ ਕਾਰ ਥੱਲੇ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰਾ ਜੇਠ ਬੇਅੰਤ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਅਕਸਰ ਹੀ ਘਰੇ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ ਅਤੇ ਸਾਥੋਂ ਨਸ਼ੇ ਲਈ ਪੈਸੇ ਦੀ ਮੰਗ ਕਰਦਾ ਸੀ ਨਸ਼ੇ ਦੀ ਅੱਗ ਤੇ ਚੱਲਦਿਆਂ ਉਸ ਦੀ ਪਤਨੀ ਉਸ ਤੋਂ ਦੁਖੀ ਹੋ ਕੇ ਪੇਕੇ ਚਲੀ ਗਈ ਤੇ ਉਸ ਦੀਆਂ ਧੀਆਂ ਦੀ ਅਸੀਂ ਦੇਖਭਾਲ ਕਰਦੇ ਸੀ ਉਹ ਇਸ ਕਰਕੇ ਰੰਜਿਸ਼ ਰੱਖਦਾ ਸੀ ਤੇ ਉਸ ਨੇ ਅੱਜ ਮੇਰੇ ਪਤੀ ਬੇਅੰਤ ਸਿੰਘ ਨੂੰ ਉਸ ਵੇਲੇ ਆਪਣੀ ਕਾਰ ਨਾਲ ਪਿੱਛੋ ਮੋਟਰਸਾੲਿਕਲ ਨੂੰ ਟੱਕਰ ਮਾਰਕੇ ਕੁਚਲ ਕੇ ਜ਼ਖਮੀ ਕਰ ਦਿੱਤਾ ਜਦੋਂ ਉਹ ਬੱਚਿਆਂ ਨੂੰ ਪੇਪਰ ਦਿਵਾ ਕੇ ਘਰ ਵਾਪਸ ਆ ਰਿਹਾ ਸੀ ਉਨ੍ਹਾਂ ਦੱਸਿਆ ਕਿ ਅਸੀਂ ਜ਼ਖਮੀ ਹਾਲਤ ਵਿੱਚ ਰਣਜੀਤ ਸਿੰਘ ਨੂੰ ਚੁੱਕੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਇਸ ਮੌਕੇ ਮ੍ਰਿਤਕ ਦੀ ਭੈਣ ਵੱਲੋਂ ਵੀ ਆਪਣੇ ਕਾਤਲ ਭਰਾ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਉਧਰ ਥਾਣਾ ਕੋਟਭਾਈ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਰਦਾਤ ਵਿੱਚ ਵਰਤੀ ਕਾਰ ਆਪਣੇ ਕਬਜ਼ੇ ਵਿੱਚ ਲੈ ਲਈ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਅੰਗਰੇਜ਼ੀ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਜੁਗਰਾਜ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
2020-03-13