ਨਾਭਾ (ਤਰੁਣ ਮਹਿਤਾ) ਨਵ ਨਿਯੁਕਤ ਡੀ.ਐਸ.ਪੀ. ਰਾਜੇਸ਼ ਛਿੱਬਰ ਨੂੰ ਚਾਰਜ ਲੈਣ ਉਪਰੰਤ ਤਰੁਣ ਮਹਿਤਾ (ਜਰਨਲਿਸਟ) ਅਤੇ ਸੋਨੂੰ ਜਾਤੀਵਾਲ (ਜਰਨਲ ਸਕੱਤਰ) ਨੇ ਮੁਲਾਕਾਤ ਕੀਤੀ ਤੇ ਸਿਰੋਪਾ ਪਾਅ ਕੇ ਸਨਮਾਨ ਕੀਤਾਂ। ਜ਼ਿਕਰਯੋਗ ਹੈ ਕਿ ਡੀਐੱਸਪੀ ਰਾਜੇਸ਼ ਛਿੱਬਰ ਪਹਿਲਾਂ ਵੀ ਨਾਭਾ ਥਾਣਾ ਕੋਤਵਾਲੀ ਮੁੱਖ ਅਫਸਰ ਵੱਜੋ ਆਪਣੀਆਂ ਸੇਵਾਵਾਂ ਨਿਭਾ ਚੁਕੇ ਹਨ।
ਡੀਐੱਸਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕ ਡਾਊਨ ਦੀ ਪਾਲਨਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਸਖ਼ਤੀ ਕੀਤੀ ਜਾ ਰਹੀ ਹੈ। ਅਤੇ ਕਿਹਾ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇਆਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ । ਇਸ ਮੌਕੇ ਰੀਡਰ ਇੰਦਰਜੀਤ ਸਿੰਘ, ਪ੍ਰਧਾਨ ਕਰਮਜੀਤ ਜਾਤੀਵਾਲ, ਕਰਮ ਸਿੰਘ ਪਾਠੀ ਮਜੋਦ ਸਨ।