ਨਵਾਂਸ਼ਹਿਰ ਵਿਚ 25 ਹਜ਼ਾਰ ਤੋਂ ਵਧੇਰੇ ਬੁਢਾਪਾ ਤੇ ਹੋਰ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਰਾਸ਼ੀ ਜਾਰੀ

ਪਿੰਡ ਗੜ੍ਹ ਪਧਾਣਾ ਵਿਖੇ ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਇੱਕ ਪੈਨਸ਼ਨ ਲਾਭਪਾਤਰੀ ਨੂੰ ਅਦਾਇਗੀ ਕਰਨ ਮੌਕੇ ਡਾਕ ਕਰਮਚਾਰੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਐਮ ਐਲ ਏ ਅੰਗਦ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕੋਵਿਡ-19 ਕਾਰਨ ਦਰਪੇਸ਼ ਸੰਕਟ ਦੌਰਾਨ ਸਰਕਾਰੀ ਸਹਾਇਤਾ ਸਕੀਮਾਂ ’ਤੇ ਨਿਰਭਰ ਲੋੜਵੰਦ ਲਾਭਪਾਤਰੀਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਰਾਜ ਸਰਕਾਰ ਵੱਲੋਂ ਇਨ੍ਹਾਂ ਦੇ ਘਰਾਂ ਤੱਕ ਪੈਨਸ਼ਨ ਪਹੁੰਚਾਉਣ ਦਾ ਪ੍ਰਬੰਧ ਕਰਕੇ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਜ ਇੱਥੇ ਕਰਦਿਆਂ ਦੱਸਿਆ ਕਿ ਨਵਾਂਸ਼ਹਿਰ ਵਿਧਾਨ ਹਲਕੇ ’ਚ 25814 ਸਮਾਜਿਕ ਸੁਰੱਖਿਆ ਵਿਭਾਗ ਦੀਆਂ ਮਾਲੀ ਸਹਾਇਤਾ ਸਕੀਮਾਂ ਨਾਲ ਸਬੰਧਤ ਲਾਭਪਾਤਰੀ ਹਨ, ਜਿਨ੍ਹਾਂ ਨੂੰ ਜਨਵਰੀ, ਫ਼ਰਵਰੀ ਅਤੇ ਮਾਰਚ ਮਹੀਨੇ ਦੀ 3,87,21,000 ਰੁਪਏ ਦੀ ਪੈਨਸ਼ਨ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਤਬਦੀਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ ਬੁਢਾਪਾ ਪੈਨਸ਼ਨ ਸਕੀਮ ਤਹਿਤ 15730 ਲਾਭਪਾਤਰੀਆਂ ਨੂੰ 2,35,95000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦਕਿ ਵਿਧਵਾ ਪੈਨਸ਼ਨ ਸਕੀਮ ਤਹਿਤ 5934 ਲਾਭਪਾਤਰੀਆਂ ਨੂੰ 89,01,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਸਕੀਮ ਤਹਿਤ 1843 ਬੱਚਿਆਂ ਨੂੰ 34,60,500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਕੀਮ ਤਹਿਤ 2307 ਲਾਭਪਾਤਰੀਆਂ ਨੂੰ 34,60,500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਵਿਧਾਇਕ ਅੰਗਦ ਸਿੰਘ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੈਂਕਾਂ ਦੇ ਪਿੰਡਾਂ ’ਚ ਤਾਇਨਾਤ ਵਪਾਰਕ ਪ੍ਰਤੀਨਿਧਾਂ ਨੂੰ ਪਿੰਡਾਂ ਦੇ ਲਾਭਪਾਤਰੀਆਂ ਨੂੰ ਘਰ ਜਾ ਕੇ ਪੈਨਸ਼ਨ ਦੇਣ ਦੀ ਹਦਾਇਤ ਕੀਤੀ ਗਈ ਹੈ ਜਦਕਿ ਡਾਕਘਰਾਂ ਰਾਹੀਂ ਵੀ ਪੈਨਸ਼ਨ ਦੇ ਵਿਤਰਣ ਦੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰੀ ਖੇਤਰਾਂ ’ਚ ਲੋਕ ਬੈਂਕਾਂ ਤੋਂ ਆਪਣੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ। ਬੈਂਕਾਂ ਦੇ ਪਬਲਿਕ ਡੀਲਿੰਗ ਦਾ ਸਮਾਂ ਦਿਨੇ 7 ਤੋਂ 10 ਵਜੇ ਤੱਕ ਰੱਖਿਆ ਗਿਆ ਹੈ।

Share This :

Leave a Reply