ਆਪਣੇ ਬੁਜ਼ਰਗਾਂ ਤੋਂ ਅਕਸਰ ਅਸੀਂ ਸੁਣਦੇ ਆਏ ਹਾਂ ਕਿ ਧਰਤੀ ਬੌਲਦ ਦੇ ਸਿੰਗਾਂ ਤੇ ਖੜ੍ਹੀ ਹੈ ਜਦੋਂ ਬੌਲਦ ਥੱਕ ਜਾਂਦਾ ਹੈ ਤਾਂ ਬੌਲਦ ਸਿੰਗ ਬਦਲਦਾ ਹੈ
ਪਿਛਲੇ 50 ਕੁ ਸਾਲਾ ‘ਚ ਜੋ ਇੰਨਸਾਨ ਨੇ ਵਿਗਿਆਨ ‘ਚ ਤਰੱਕੀ ਕੀਤੀ ਹੈ ਉਨੀ ਤਰੱਕੀ ਪਿੱਛਲੇ 500 ਸਾਲ ‘ਚ ਨਹੀਂ ਕੀਤੀ। ਵਸਤੂਆਂ ਦਾ ਖੜ੍ਹੇ ਪੈਰ ਮੁੱਲ ਪੈਸੇ ਨੇ ਤਾਰਨਾ ਸ਼ੁਰੂ ਕਰ ਦਿੱਤਾ ਤੇ ਇੰਨਸਾਨ ਪੈਸੇ ਕਮਾਉਣ ਦੀ ਦੌੜ ‘ਚ ਧਰਤੀ ਤੇ ਹਰ ਤਰੀਕੇ ਵਧਾਉਣ ਲੱਗ ਪਿਆਂ। ਉੱਪਜ ਤੋਂ ਲੈ ਕੇ ਇੰਡੰਸਟਰੀ ਰਾਹੀਂ ਦੂਸ਼ਿਤ ਕਰਨ ਲੱਗਾ, ਬਹੁਤ ਸਾਰੇ ਜੀਵ ਜੰਤੂ, ਪੰਛੀਆਂ ਦਾ ਖੁਰਾ ਖੋਜ ਮਿੱਟੀ ਕਰ ਦਿੱਤਾ ਗਿਆ ਕਿਉਕੇ ਇੰਨਸਾਨ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਸਮਝਦਾ ਹੈ। ਅੱਜ ਸਾਡੇ ਖਾਣੇ ਵੀ ਕਲੋਨਿੰਗ ਦੀ ਉੱਪਜ ਹਨ, ਸਾਡੀ ਖੇਤੀ ਵੀ ਪਾਲਣ ਪੋਸਣ ਤੋਂ ਧੰਦਾ ਬਣ ਗਈ, ਜੋ ਖੁਸ਼ਬੋ ਪਹਿਲਾ ਸਾਡੀ ਮਿਟੀ,ਫਲ,ਸਬਜ਼ੀਆਂ ਜਾ ਖਾਣ ਵਾਲੀਆਂ ਚੀਜ਼ਾਂ ‘ਚ ਹੁੰਦੀ ਸੀ ਹੁਣ ਕਲੋਨਿੰਗ ਤੋਂ ਬਾਅਦ ਗਾਇਬ ਹੋ ਚੁੱਕੀ ਹੈ।
ਸਾਰੀ ਦੁਨੀਆਂ ‘ਚ ਕਰੋਨਾ ਦੀ ਆਮਦ ਸਾਇਦ ਇੰਨਸਾਨ ਨੂੰ ਹਲੂਣਾ ਦੇਣਾ ਹੈ ਕਿ ਸੁੱਧਰ ਜਾ ਜੋ ਤੂੰ ਦੂਜਿਆਂ ਦਾ ਅੰਤ ਭਿਆਨਿਕ ਕੀਤਾ ਜਾ ਕਰਨ ਤੇ ਤੁਲਿਆ ਹੋਇਆ ਅੰਤ ਤੇਰਾ ਵੀ ਭਿਆਨਿਕ ਹੋ ਸਕਦਾ। ਹਾਲੇ ਵੀ ਸਮਾਂ ਹੈ ਅਸੀਂ ਇੰਨਸਾਨ ਬਣ ਕਿ ਧਰਤੀ ‘ਤੇ ਕੁਦਰਤ ਨੂੰ ਸੰਭਾਲ ਲਈਏ ਤਾ ਜੋ ਆਉਣ ਵਾਲ਼ੀਆਂ ਪੀੜੀਆਂ ਦਾ ਜੀਵਨ ਖੁਸ਼ਹਾਲ ਹੋਏ
ਅੱਜ ਸਾਡੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਇਹ ਕਿਸੇ ਵੀ ਕੰਮ ਦਾ ਨਹੀਂ ਰਿਹਾ, ਅਸੀਂ ਨਿਕੱਮੇ ਹਾਂ, ਅਧੁਰੇ ਹਾਂ, ਕਿੳਂ ? ੳਸ ਅਕਾਲ ਪੁਰਖ ਦੀ ਕਿਰਪਾ ਤੋ ਬਿਨਾਂ ਅੱਜ ਦੀ ਘੜੀ, ਅੱਜ ਦੇ ਯੁਗ ‘ਚ ਸ੍ਰਿਸਟੀ ਨੇ ਇਹ ਸਾਬਿਤ ਕਰ ਦਿੱਤਾ ਕਿ ੳਸ ਤੋਂ ਬਿਨਾਂ ਸਾਡੀ ਕੋਈ ਹੋਦ ਹੋ ਹੀ ਨਹੀਂ ਸਕਦੀ ਤੇ ਜੇ ਸਾਨੂੰ ਹੋਦ ਚਾਹੀਦੀ ਹੈ ਤਾਂ ਸਾਨੂੰ ੳਸਦੀ ੳਸਾਰੀ ਕੁਦਰਤ ਨਾਲ ਪਿਆਰ ਤੇ ੳਸਦਾ ਸਤਿਕਾਰ ਕਰਨਾ ਪਵੇਗਾ ਨਹੀ ਤੇ ਹੁਣ ੳਹ ਸਮਾਂ ਦੂਰ ਨਹੀਂ ਜਦ ਸਾਰੇ ਜੀਵ ਜੰਤੂ ਧਰਤੀ ‘ਤੇ ਖੁਲੇਆਮ ਕੁਦਰਤ ਦਾ ਨਜ਼ਾਰਾ ਆਨੰਦ ਮਾਣ ਰਹੇ ਹੋਣਗੇ ਤੇ ਇਨਸਾਨ ਆਪਣੇ ਘਰਾਂ ਦੀ ਚਾਰ ਦੀਵਾਰੀ ਦੀ ਕੈਦ ‘ਚ ਜ਼ਿੰਦਗੀ ਦਾ ਬਸੇਰਾ ਵਤੀਤ ਰਿਹਾ ਹੋਵੇਗਾ ਫੈਸਲਾ ਤੁਹਾਡੇ ਹੱਥ…………