ਨਾਭਾ (ਤਰੁਣ ਮਹਿਤਾਂ )ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਮਹਾਂਮਾਰੀ ਅਤੇ ਲਾਕਡਾਊਨ ਦੇ ਚਲਦਿਆਂ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਅਤੇ ਖਾਣ ਪੀਣ ਲਈ ਕਣਕ ਚਾਵਲ ਦੁੱਧ ਦਾਲਾਂ ਭਾਂਤ ਭਾਂਤ ਦੀਆਂ ਸਬਜੀਆ ਅਤੇ ਸਵੀਟ ਡਿਸ਼ ਬਨਾਉਣ ਲਈ ਗੁੜ ਸ਼ੱਕਰ ਚੀਨੀ ਆਦਿ ਦਾ ਸਾਰਾ ਕੁਝ ਕਿਸਾਨ ਉਪਲੱਬਧ ਕਰਵਾ ਰਿਹਾ ਹੈ। ਪਰੰਤੂ ਆਪ ਸਰਕਾਰਾਂ ਦੀ ਗਲਤ ਨੀਤੀ ਸਦਕਾ ਕਰਜੇ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਅਤੇ ਕਰਜੇ ਦੀ ਮਾਰ ਨਾਂ ਸਹਿੰਦਿਆਂ ਖੁਦਕੁਸ਼ੀਆਂ ਵੀ ਕਰ ਰਿਹਾ ਹੈ।
ਪਰ ਉਸ ਦੇ ਪੱਖ ਵਿੱਚ ਆਵਾਜ ਬੁਲੰਦ ਕਰਨ ਵਾਲਾ ਕੋਈ ਨਹੀਂ ਅਤੇ ਨਾ ਸਰਕਾਰ ਉਸਦੀ ਸਾਰ ਲੈਂਦੀ ਹੈ।ਉਲਟਾ ਉਸ ਨੂੰ ਹਵਾ ਪ੍ਰਦੂਸ਼ਣ ਦਾ ਦੋਸ਼ੀ ਗਰਦਾਨ ਕੇ ਭਾਰੀ ਜੁਰਮਾਨੇ ਤੇ ਸੰਗੀਨ ਧਾਰਾਵਾਂ ਹੇਠ ਪਰਚੇ ਦਰਜ ਕੀਤੇ ਜਾਂਦੇ ਹਨ। ਧਰਤੀ ਹੇਠਲੇ ਪਾਣੀ ਨੂੰ ਮੁਕਾਉਣ ਤੇ ਪ੍ਰਦੂਸ਼ਿਤ ਕਰਨ ਦਾ ਭਾਂਡਾ ਵੀ ਉਸ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਦੂਜੇ ਪਾਸੇ ਕਾਰਪੋਰੇਟ ਅਦਾਰਿਆਂ ਦਾ ਕਰਜਾ wave of ਕਰਨ ਲੱਗਿਆਂ ਕੋਈ ਆਰਥਿਕ ਸੰਕਟ ਨਹੀਂ ਖੜ੍ਹਾ ਹੁੰਦਾ। ਪਿਛਲੇ 2016-17 ਤੋਂ 2018-19 ਤੱਕ 4 ਲੱਖ 42 ਹਜ਼ਾਰ ਕਰੋੜ ਰੁਪਏ wave of ਕਰ ਦਿੱਤੇ ਜਿਸ ਵਿੱਚੋਂ ਰਿਕਵਰੀ 10% ਹੀ ਹੋਈ ਹੈ। ਹੁਣ ਕਰੋਨਾਵਾਇਰਸ ਮਹਾਂਮਾਰੀ ਅਤੇ ਲਾਕਡਾਊਨ ਦੇ ਚਲਦਿਆਂ 68 ਹਜ਼ਾਰ 708 ਕਰੋੜ ਵੱਟੇ ਖਾਤੇ ਪਾ ਕੇ ਖਤਮ ਕਰ ਦਿੱਤਾ ਹੈ। ਲੇਕਿਨ ਕਿਸਾਨਾਂ ਦੀ ਫੁੱਟੀ ਕੌਡੀ ਵੀ ਮੁਆਫ ਕਰਨ ਨੂੰ ਨਾਂ ਕੇਂਦਰ ਤੇ ਨਾ ਰਾਜ ਸਰਕਾਰ ਤਿਆਰ ਹੈ। ਜੋ ਕਿ ਬਹੁਤ ਅਫਸੋਸ ਨਾਕ ਪਹਿਲੂ ਹੈ। ਜਦੋਂ ਕਿ ਇਸ ਮਹਾਂਮਾਰੀ ਵਿਚ ਕਿਸਾਨ ਨੇ ਸਭ ਤੋਂ ਵੱਧ ਰਿਸਕ ਝੇਲ ਕੇ ਅੰਨ ਪੈਦਾ ਕੀਤਾ ਹੈ। ਕਿਸਾਨ ਨੇ ਸਭ ਤੋਂ ਵੱਧਕੇ food warrior ਦਾ ਕੰਮ ਕੀਤਾ ਹੈ। ਸਰਕਾਰ ਕਿਸਾਨਾ ਲਈ ਸਪੈਸ਼ਲ ਆਰਥਿਕ ਪੈਕੇਜ ਦਾ ਐਲਾਨ ਕਰੇ ਨਹੀਂ ਖੇਤੀ ਕਿੱਤੇ ਨਾਲ ਸਭ ਤੋਂ ਵੱਡੀ ਬੇਇਨਸਾਫੀ ਹੋਵੇਗੀ ਅਤੇ ਸਮਾਂ ਕਦੇ ਮੁਆਫ ਨਹੀਂ ਕਰੇਗਾ।