
ਅੰਮ੍ਰਿਤਸਰ (ਮੀਡੀਆ ਬਿਊਰੋ) ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ਉਤੇ ਜਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਜਿਲ੍ਹੇ ਵਿਚ ਆਮ ਲੋਕਾਂ ਲਈ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਜਿਹੜੇ ਦੋਧੀ, ਕਿਸਾਨਾਂ ਜਾਂ ਡੇਅਰੀ ਮਾਲਕਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਸਨ, ਉਨਾਂ ਦੀ ਮਿਆਦ ਪਹਿਲਾਂ ਕਰਫਿਊ ਖਤਮ ਹੋਣ ਕਾਰਨ 14 ਅਪ੍ਰੈਲ ਤੱਕ ਹੀ ਲਿਖੀ ਗਈ ਸੀ,

ਪਰ ਹੁਣ ਕਰਫਿਊ ਵਿਚ ਵਾਧਾ ਹੋਣ ਕਾਰਨ ਇਹ ਕਰਫਿਊ ਪਾਸ 3 ਮਈ ਤੱਕ ਚੱਲਣਗੇ। ਇਹ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਸ. ਕਸ਼ਮੀਰ ਸਿੰਘ ਨੇ ਦੱਸਿਆ ਕਿ ਜੇਕਰ ਇਸ ਸਬੰਧੀ ਕੋਈ ਪੁੱਛ-ਪੜਤਾਲ ਹੋਵੇ ਤਾਂ ਫੋਨ ਨੰਬਰ 8146553318 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਦੁੱਧ ਤੇ ਦੁੱਧ ਸਪਲਾਈ ਲਈ ਲੋੜ ਅਨੁਸਾਰ ਕਰਫਿਊ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੇਰਕਾ ਅਤੇ ਅਮੁੱਲ ਵੀ ਦੁੱਧ ਦੀ ਸਪਲਾਈ ਕਰ ਰਹੇ ਹਨ। ਉਨਾਂ ਕਿਹਾ ਕਿ ਹੁਣ ਇਹ ਕਰਫਿਊ ਪਾਸ 3 ਮਈ ਤੱਕ ਚੱਲ ਸਕਣਗੇ ਅਤੇ ਇਸ ਬਾਬਤ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ, ਤਾਂ ਕਿ ਕਿਸੇ ਕਿਸਾਨ ਨੂੰ ਕੋਈ ਮੁਸ਼ਿਕਲ ਨਾ ਆਵੇ।




















