ਨਵਾਂਸ਼ਹਿਰ/ਬੰਗਾ, (ਏ-ਆਰ. ਆਰ. ਐੱਸ. ਸੰਧੂ) 2016 ਬੈਚ ਦੇ ਪੀ.ਸੀ.ਐਸ. ਅਧਿਕਾਰੀ ਦੀਪਜੋਤ ਕੌਰ ਨੇ ਅੱਜ ਬੰਗਾ ਦੇ ਐਸ.ਡੀ.ਐਮ. ਵਜੋਂ ਚਾਰਜ ਸੰਭਾਲ ਲਿਆ। ਚੰਡੀਗੜ੍ਹ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਚੋਂ ਬਤੌਰ ਉਪ ਸਕੱਤਰ ਦੀ ਤਾਇਨਾਤੀ ਬਾਅਦ ਕੋਵਿਡ ਪ੍ਰਭਾਵਿਤ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਵਿਚ ਮਾਰਚ ਮਹੀਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਬਾਅਦ ਹੁਣ ਬੰਗਾ ਦੇ ਐਸ.ਡੀ.ਐਮ. (ਉਪ ਮੰਡਲ ਮੈਜਿਸਟ੍ਰੇਟ) ਵਜੋਂ ਤਾਇਨਾਤੀ ਹੋਣ ਉਪਰੰਤ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਜ਼ਿੰਮੇਵਾਰੀ ਦੇ ਨਾਲ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਜਨਰਲ) ਦੀ ਵਾਧੂ ਜ਼ਿੰਮੇਵਾਰੀ ਨਾਲ ਵੀ ਕਰਨਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਅਤੇ ਜ਼ਿਲ੍ਹੇ ਚੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਰਾਜ ਸਰਕਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਰਾਜਾਂ ਤਕ ਪੁਜਣ ਦੇ ਕੰਮ ਨੂੰ ਵੀ ਦੀਪਜੋਤ ਕੌਰ ਬੜੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ।