ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਵੱਲੋਂ ਅੱਜ ਆਪਣੀ ਗਾਰਦ ’ਚ ਤਾਇਨਾਤ ਸਿਪਾਹੀ ਧਵਿੰਦਰ ਕੁਮਾਰ ਨੂੰ ਪ੍ਰਮੋਸ਼ਨ ਹੋ ਕੇ ਹੌਲਦਾਰ ਬਣਨ ’ਤੇ ਵਧਾਈਆਂ ਦਿੱਤੀਆਂ ਅਤੇ ਹੌਲਦਾਰ ਦੀ ਫ਼ੀਤੀ ਲਗਾਈ ਗਈ।
ਉਨ੍ਹਾਂ ਨੇ ਨਵੰਬਰ 2011 ਵਿਚ ਪੰਜਾਬ ਪੁਲਿਸ ’ਚ ਭਰਤੀ ਹੋਏ ਧਵਿੰਦਰ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਅਤੇ ਤਰੱਕੀ ਕਰਨ ਲਈ ਸ਼ੁਭਕਾਮਨਾ ਵੀ ਦਿੱਤੀ।