ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਵੱਲੋਂ ਫ਼ਿਲਮ ‘ਸੁੱਖ’ ਦਾ ਪੋਸਟਰ ਜਾਰੀ

ਫਿਲਮ ਸੁੱਖ ਦਾ ਪੋਸਟਰ ਜਾਰੀ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ , ਸ੍ਰੀ ਸੁਰਿੰਦਰ ਫਰਿਸ਼ਤਾ, ਡਾ. ਮਨਦੀਪ ਘਈ, ਡਾ. ਜਸਵਿੰਦਰ ਸਿੰਘ ਗਾਂਧੀ, ਆਰ.ਪੀ.ਸਿੰਘ ਬੋਪਾਰਾਏ

ਅੰਮ੍ਰਿਤਸਰ (ਮੀਡੀਆ ਬਿਊਰੋ ) ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਆਪਣੇ ਗ੍ਰਹਿ ਵਿਖੇ ਅੰਮ੍ਰਿਤ ਫਾਊਂਡੇਸ਼ਨ ਅਤੇ ਅਲਫਾਜ਼ ਥੀਏਟਰ ਆਰਗੇਨਾਇਜੇਸ਼ਨ ਦੀ ਸਾਂਝੀ ਪੇਸ਼ਕਾਰੀ, ਫ਼ਿਲਮ “ਸੁੱਖ“ ਦਾ ਪੋਸਟਰ ਰਸਮੀ ਤੌਰ ਤੇ ਜਾਰੀ ਕੀਤਾ । ਫਿਲਮ “ਸੁੱਖ“ ਦੀ ਕਹਾਣੀ, ਸਕਰੀਨਪਲੇਅ ਅਤੇ ਸੰਵਾਦ ਡਾ. ਜਸਵਿੰਦਰ ਸਿੰਘ ਗਾਂਧੀ ਅਤੇ ਜਸਵੰਤ ਸਿੰਘ ਮਿੰਟੂ ਦੁਆਰਾ ਲਿਖੇ ਗਏ ਹਨ ।

ਫ਼ਿਲਮ ਦੀ ਨਿਰਦੇਸ਼ਨਾ ਜਸਵੰਤ ਮਿੰਟੂ ਨੇ ਕੀਤੀ ਹੈ। ਫਿਲਮ ਦੀ ਪ੍ਰੋਡਕਸ਼ਨ ਅਲਫਾਜ਼ ਥੀਏਟਰ ਆਰਗੇਨਾਇਜੇਸ਼ਨ ਦੀ ਹੈ। ਇਸ ਮੌਕੇ ਸ੍ਰੀ ਸੁਰਿੰਦਰ ਫਰਿਸ਼ਤਾ, ਡਾ. ਮਨਦੀਪ ਘਈ, ਡਾ. ਜਸਵਿੰਦਰ ਸਿੰਘ ਗਾਂਧੀ, ਆਰ.ਪੀ.ਸਿੰਘ ਬੋਪਾਰਾਏ, ਸ੍ਰੀ ਪ੍ਰੇਮ ਸੇਠ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਫ਼ਿਲਮ ਵਿੱਚ ਵੀ ਸਮਾਜ ਵਿੱਚ ਰਿਸ਼ਤਿਆਂ ਦੇ ਅੰਦਰ ਮੋਹ ਦੀਆਂ ਸੁੰਗੜਦੀਆਂ ਤੰਦਾਂ , ਇਨਸਾਨੀ ਜਜ਼ਬਿਆਂ ਦੇ ਨਿਘਾਰ ਅਤੇ ਵੱਧ ਰਹੀ ਵਿਅਕਤੀਵਾਦੀ ਸੋਚ ਉੱਤੇ ਚੋਟ ਕੀਤੀ ਗਈ ਹੈ । ਫਿਲਮ ਵਿੱਚ ਕਲਾਕਾਰ ਅਸ਼ੋਕ ਅਜ਼ੀਜ਼, ਜਸਵੰਤ ਸਿੰਘ ਮਿੰਟੂ , ਸਰੋਜ ਸ਼ਰਮਾ, ਅਭੀ ਨਰੂਲਾ, ਡਾ. ਜਸਵਿੰਦਰ ਸਿੰਘ ਗਾਂਧੀ, ਸੁਧੀਰ ਕੁਮਾਰ, ਸੁੱਖਚੈਨ,ਬੌਬੀ ਚਾਹਲ, ਗੁਰਪ੍ਰੀਤ ਗੈਰੀ, ਬਲਜਿੰਦਰ ਸਿੰਘ ਕਲਸੀ ਨੇ ਅਦਾਕਾਰੀ ਕੀਤੀ ਹੈ। ਡਾਇਰੈਕਟਰ ਆਫ਼ ਫ਼ੋਟੋਗਰਾਫੀ ਨਕਾਸ਼ ਚਿੱਤੇਵਾਣੀ , ਗਾਇਨ ਗਗਨ ਵਡਾਲੀ, ਪਿੱਠਵਰਤੀ ਸੰਗੀਤ ਜੀ ਸਟੂਡੀਓ ਦਾ ਹੈ। ਮੇਕਅੱਪ ਸੁਧੀਰ ਕੁਮਾਰ ਨੇ ਕੀਤਾ ਹੈ। ਫਿਲਮ ਦੇ ਅੰਗਰੇਜ਼ੀ ਸਬ- ਟਾਈਟਲਜ਼ ਕੰਵਲਜੀਤ ਕੌਰ ਨੇ ਦਿੱਤੇ ਹਨ ਅਤੇ ਪੋਸਟਰ ਡਿਜ਼ਾਈਨ ਨੀਰਜ ਸੈਨੀ ਦਾ ਹੈ। ਇਹ ਫ਼ਿਲਮ 20 ਮਈ ਨੂੰ ਓ ਟੀ ਟੀ ਪਲੇਟਫਾਰਮ ਰਾਹੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ।

Share This :

Leave a Reply