ਖੰਨਾ (ਪਰਮਜੀਤ ਸਿੰਘ ਧੀਮਾਨ) : ਸ਼ਹਿਰ ਦੇ ਟ੍ਰਾਂਸਪੋਰਟਰਜ਼ ਨੇ ਆਪਣੇ ਵਪਾਰ ਨੂੰ ਪੱਟੜੀ ‘ਤੇ ਲਿਆਉਣ ਲਈ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਟ੍ਰਾਂਸਪੋਰਟਰਜ਼ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰੇ ਲਈ ਹੋਈ, ਮੀਟਿੰਗ ਦੌਰਾਨ ਟ੍ਰਾਂਸਪੋਰਟਰਜ਼ ਨੇ ਕਿਹਾ ਕਿ ਲਾਕਡਾਊਨ ਕਾਰਨ ਉਨਾਂ ਨੂੰ ਡਰਾਇਵਰਾਂ ਨੂੰ ਤਨਖਾਹਾਂ ਦੇਣ ਅਤੇ ਵਰਕਸ਼ਾਪਾਂ ਬੰਦ ਹੋਣ ਕਾਰਨ ਗੱਡੀਆਂ ਦੇ ਰੱਖ-ਰਖਾਓ ‘ਚ ਵੱਡੀਆਂ ਮੁਸ਼ਕਲਾਂ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਟ੍ਰਾਂਸਪੋਰਟਰਜ਼ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿੰਦੇ ਹੋਏ ਰਾਹਤ ਪੈਕੇਜ ਦੇਵੇ ਤਾਂ ਜੋ ਟ੍ਰਾਂਸਪੋਰਟ ਦਾ ਵਪਾਰ ਬਚਾਇਆ ਜਾ ਸਕੇ। ਇਸ ਮੌਕੇ ਮਨਜੀਤ ਸਿੰਘ, ਕਿਰਪਾਲ ਸਿੰਘ, ਰਾਜਵਿੰਦਰ ਸਿੰਘ, ਜਗਤਾਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ।