ਖੰਨਾ (ਪਰਮਜੀਤ ਸਿੰਘ ਧੀਮਾਨ) : ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਪਾਵਰਕਾਮ ਸਰਕਲ ਖੰਨਾ ਦਫ਼ਤਰ ਦੇ ਗੇਟ ਅੱਗੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਲਾਲ ਝੰਡਾ ਲਹਿਰਾਉਣ ਮੌਕੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਮਈ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ।
ਇਸ ਮੌਕੇ ਟੀ. ਐਸ. ਯੂ. ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਜਗਦੇਵ ਸਿੰਘ, ਸਹਾਇਕ ਸਕੱਤਰ ਬਲਵੀਰ ਸਿੰਘ, ਕੈਸ਼ੀਅਰ ਜਸਵੀਰ ਸਿੰਘ, ਡਵੀਜ਼ਨ ਖੰਨਾ ਦੇ ਪ੍ਰਧਾਨ ਕਰਤਾਰ ਚੰਦ, ਸਹਾਇਕ ਸਕੱਤਰ ਦਰਬਾਰਾ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਇਸੇ ਤਰਾਂ ਜਗਤਾਰ ਸਿੰਘ, ਰੁਲਦਾ ਸਿੰਘ, ਕ੍ਰਿਸ਼ਨ ਕੁਮਾਰ, ਮਨੀ ਰਾਮ, ਸ਼ਾਮ ਲਾਲ ਫੌਜੀ, ਸਿਕੰਦਰ ਸਿੰਘ, ਬੁੱਧ ਰਾਮ, ਪ੍ਰੇਮ ਸਿੰਘ, ਕੁਲਦੀਪ ਸਿੰਘ, ਜੋਰਾ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ, ਸੀ. ਐਚ. ਬੀ. ਜੱਥੇਬੰਦੀ ਦੇ ਪ੍ਰਧਾਨ ਅਵਤਾਰ ਸਿੰਘ, ਸਲਾਹਕਾਰ ਕਮਲਜੀਤ ਸਿੰਘ, ਸੂਬਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਮੋਹਣ ਸਿੰਘ ਅਤੇ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਖੰਨਾ ਦੇ ਆਗੂ ਹਨੂੰਮਾਨ ਪ੍ਰਸ਼ਾਦ, ਯਮ ਬਹਾਦਰ, ਹਰੀ ਸ਼ੰਕਰ ਨੇ ਸੰਬੋਧਨ ਕਰਦਿਆਂ ਮੰਗਾਂ ਰੱਖੀਆਂ।
ਕੀ- ਕੀ ਰੱਖੀਆਂ ਮੰਗਾਂ
ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ ਬਿਜਲੀ ਬਿੱਲ-2020 ਦੀ ਤਜਵੀਜ ਨੂੰ ਬੰਦ ਕੀਤਾ ਜਾਵੇ, ਬਿਜਲੀ ਐਕਟ-2003 ਰੱਦ ਕੀਤਾ ਜਾਵੇ, ਬਿਜਲੀ ਐਕਟ-1948 ਨੂੰ ਬਹਾਲ ਕੀਤਾ ਜਾਵੇ, ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਤੋੜਨਾ ਬੰਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ, ਠੇਕੇ ‘ਤੇ ਰੱਖੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਕਾਰਪੋਰੇਟ ਘਰਾਣਿਆਂ ਦਾ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਦਖਲ ਬੰਦ ਕੀਤਾ ਜਾਵੇ, ਮੁਲਾਜ਼ਮਾਂ ਦੀ 10 ਪ੍ਰਤੀਸ਼ਤ, 20 ਪ੍ਰਤੀਸ਼ਤ ਤਨਖਾਹ ਕਟੌਤੀ ਦੇ ਫੁਰਮਾਨ ਵਾਪਸ ਲਏ ਜਾਣ, ਕੋਰੋਨਾ ਵਾਇਰਸ ਨਾਲ ਲੜ ਰਹੇ ਮਰੀਜ਼ਾਂ ਦਾ ਹਸਪਤਾਲਾਂ ਅੰਦਰ ਇਲਾਜ ਵਧੀਆ ਕੀਤਾ ਜਾਵੇ, ਮਰੀਜ਼ਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ, ਬਿਜਲੀ ਕਾਮੇ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਲੋਕਾਂ ਲਈ 24 ਘੰਟੇ ਬਿਜਲੀ ਸਪਲਾਈ ਨੂੰ ਚਾਲੂ ਰੱਖ ਰਹੇ ਹਨ, ਉਨਾਂ ਨੂੰ ਸੁਰੱਖਿਆ ਕਿੱਟਾਂ, ਦਸਤਾਨੇ, ਮਾਸਕ, ਸੈਨੇਟਾਈਜਰ ਆਦਿ ਸਮਾਨ ਦਿੱਤਾ ਜਾਵੇ, ਕਾਮਿਆਂ ਦੇ ਪੇਅ-ਸਕੇਲ ਸੋਧ ਕੇ 01-01-2016 ਤੋਂ ਲਾਗੂ ਕੀਤੇ ਜਾਣ, ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਕਾਮੇ ਬਹਾਲ ਕੀਤੇ ਜਾਣ, ਟ੍ਰੇਡ ਯੂਨੀਅਨ ਅਧਿਕਾਰ ਛਾਂਗਣੇ ਬੰਦ ਕੀਤੇ ਜਾਣ ਆਦਿ।